ਚੌਕ ਦਾ ਨਾਮ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ‘ਤੇ ਰੱਖਿਆ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਮੋਰਿੰਡਾ, 03 ਮਈ ਭਟੋਆ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਮੋਰਿੰਡਾ ਕੁਰਾਲੀ ਰੋਡ ਵਿਖੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਮਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਸ਼ਿਰਕਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ ਤੇ ਸੈਕਟਰੀ ਦਲਜੀਤ ਸਿੰਘ ਮੁੰਡੇ ਨੇ ਦੱਸਿਆ ਕਿ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ , ਪਾਠ ਤੋ ਬਾਅਦ ਜਥੇਦਾਰ ਸੂਬਾ ਭਾਈ ਸੰਦੀਪ ਸਿੰਘ ਜੀ ਭੈਣੀ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ, ਉਨ੍ਹਾਂ ਤੋ ਬਾਅਦ ਭਾਈ ਗੁਰਬਾਜ ਸਿੰਘ ਗੁ. ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਾਲੇ ਨੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦਿੱਲੀ ਤੇ ਜਿੱਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਦੇ ਪੰਨਿਆਂ ਦਾ ਮੀਲ ਪੱਥਰ ਬਣੇ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਸ ਸਿਲ ਉੱਤੇ ਜਾਲਮ ਰਾਜੇ ਬੈਠ ਕੇ ਹੁਕਮ ਸੁਣਾਉਂਦੇ ਸਨ ਉਸ ਸਿਲ ਨੂੰ ਵੀ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕੀਤਾ, ਜੋ ਅੱਜ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਸੋਭਿਤ ਹੈ।
ਉਨ੍ਹਾਂ ਮੋਰਿੰਡਾ ਵਿਖੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਿਮਾ ਸਥਾਪਿਤ ਕਰਨ ਲਈ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਕੌਮਾਂ ਸਦਾ ਜਿਊਂਦੀਆਂ ਹਨ ਜਿਹੜੀਆਂ ਆਪਣੇ ਇਤਿਹਾਸ, ਵਿਰਸੇ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਸਾਡੇ ਉਹ ਸੂਰਮੇ ਜਰਨੈਲ ਸਨ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਅਤੇ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਮੌਕੇ ਤੇ ਬੋਲਦਿਆਂ
ਸ. ਤਰਨਪ੍ਰੀਤ ਸਿੰਘ ਸੌਂਦ ਨੇ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਹ ਰਾਮਗੜ੍ਹੀਆ ਮਿਸਲ ਦੇ ਬਾਨੀ ਸਨ, ਇਨ੍ਹਾਂ ਨੇ ਰਾਮ ਰੌਣੀ ਪਿੰਡ ਦੇ ਵਿੱਚ ਜਿੱਥੇ ਆਪਣੀ ਪੂਰਾ ਕੌਮ ਦਾ ਮੁੱਢ ਬੰਨਿਆ ਤੇ ਉਥੇ ਬੈਠ ਕੇ ਸਿੱਖ ਮਿਸਲ ਚਲਾਈ।
ਉਨ੍ਹਾਂ ਕਿਹਾ ਕਿ ਐਸੇ ਰਾਮਗੜ੍ਹੀਆ ਕੌਮ ਦੇ ਇਸ ਮਹਾਨ ਯੋਧੇ ਤੇ ਮਹਾਨ ਨਾਇਕ ਨੂੰ ਉਹ ਸਿਰ ਝੁਕਾ ਕੇ ਸਿਜਦਾ ਕਰਦੇ ਹਨ। ਸ੍ਰੀ ਸੌਂਦ ਨੇ ਕਿਹਾ ਕਿ ਅੱਜ ਦਾ ਦਿਨ ਬੜਾ ਵੱਡਾ ਦਿਨ ਹੈ ਕਿ ਜਦੋ ਅੱਜ ਮੋਰਿੰਡਾ ਵਿਖੇ ਰਾਮਗੜੀਆ ਭਾਈਚਾਰੇ ਵੱਲੋਂ ਕੌਮ ਦੇ ਮਹਾਨ ਨਾਇਕ ਨੂੰ ਸਮਰਪਿਤ ਹੁੰਦੇ ਹੋਏ ਉਹਨਾਂ ਦੇ ਨਾਮ ਤੇ ਪ੍ਰਤਿਭਾ ਸੁਸ਼ੋਭਿਤ ਕਰਕੇ ਅਤੇ ਇਸ ਚੌਕ ਦਾ ਨਾਮ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ਤੇ ਰੱਖਿਆ।
ਇਸ ਇਤਿਹਾਸਕ ਦਿਹਾੜੇ ਇੱਕ ਵਿਸ਼ਾਲ ਖੂਨਦਾਨ ਕੈਂਪ PGI ਚੰਡੀਗੜ੍ਹ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ , ਖੂਨਦਾਨ ਕੈਂਪ ਵਿੱਚ 52 ਵਿਅਕਤੀਆਂ ਨੇ ਖੂਨਦਾਨ ਕੀਤਾ ।, ਇਸ ਦਿਨ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਗਏ ਜਿਨ੍ਹਾਂ ਵਿੱਚ ਅੱਖਾਂ ਦਾ ਦੀ ਚੈੱਕਅਪ ਕੈਂਪ ਭਨੋਟ ਅੱਖਾਂ ਦਾ ਤੇ ਜਰਨਲ ਹਸਪਤਾਲ ਮੋਰਿੰਡਾ ਵੱਲੋਂ ਕੀਤਾ ਗਿਆ। ਗਾਇਨੀ ਦਾ ਤੇ ਜਰਨਲ ਮੈਡੀਸਨ ਦਾ ਕੈਂਪ ਫਤਿਹ ਹਸਪਤਾਲ ਮੋਰਿੰਡਾ ਵੱਲੋਂ , ਹੱਡੀਆਂ ਵਿੱਚ ਕੈਲਸ਼ੀਅਮ ਚੈੱਕਅਪ , ਫੀਜੋਥਰੈਪਈ ਦਾ ਕੈਂਪ, ਐਸ.ਐਨ.ਜੀ. ਅਡਵਾਂਸਡ ਹੱਡੀਆਂ ਦਾ ਹਸਪਤਾਲ ਮੋਰਿੰਡਾ ਵੱਲੋਂ ਸਾਡੇ ਅਤਿ ਸਤਿਕਾਰਯੋਗ ਮਾਸਟਰ ਅਵਤਾਰ ਸਿੰਘ ਕੰਗ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੇ ਗਏ । ਕੈਂਪ ਦੇ ਦੌਰਾਨ ਲੋੜਵੰਦ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ।
ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਡਾ. ਚਰਨਜੀਤ ਸਿੰਘ MLA ,ਸ. ਮਾਲਵਿੰਦਰ ਸਿੰਘ ਕੰਗ M P , ਸ੍ਰੀ ਵਿਜੈ ਕੁਮਾਰ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ, ਸ. ਅਮਨਸ਼ੇਰ ਸਿੰਘ ਕਲਸੀ MLA ਬਟਾਲਾ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸੁਰਿੰਦਰ ਸਿੰਘ ਮੁੱਖ ਪ੍ਰਬੰਧਕ ਡੇਰਾ ਕਾਰ ਸੇਵਾ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਸਾਬਕਾ ਮੈਂਬਰ, ਸ. ਗੁਰਪ੍ਰੀਤ ਸਿੰਘ ਜੀ.ਪੀ ਸਾਬਕਾ M L A ,ਸੁਖਪਾਲ ਸਿੰਘ SDM ਮੋਰਿੰਡਾ,,ਸ. ਗੁਰਿੰਦਰ ਪਾਲ ਸਿੰਘ ਬਿੱਲਾ ਸਟੇਟ ਚੇਅਰਮੈਨ ਇੰਡੀਆ ਨੈਸਨਲ ਕਾਂਗਰਸ , ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ M P ਸ. ਅਜਮੇਰ ਸਿੰਘ ਖੇੜਾ , ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸੁਰਿੰਦਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ,ਸ. ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਡਾ. ਹਰਜੋਤ ਸਿੰਘ ਸਾਬਕਾ M L A, ਸ. ਸਵਰਨ ਸਿੰਘ ਚੰਨੀ ਸਾਬਕਾ I A S, ਸ. ਅਮਰਜੀਤ ਸਿੰਘ ਰੀਡਰ D G P ਪੰਜਾਬ, ਸ. ਚਰਨਜੀਤ ਸਿੰਘ ਸੋਹਲ IPS, ਸ. ਹਰਬੰਸ ਸਿੰਘ P C S ਉਜਾਗਰ ਸਿੰਘ ਬਡਾਲੀ ਸਾਬਕਾ M L A, ਹਰਮੋਹਨ ਸਿੰਘ ਸੰਧੂ ਸਾਬਕਾ S S P ਤੇ ਕਰਨ ਸਿੰਘ D T O, ਸਮੇਤ ਵੱਡੀ ਗਿਣਤੀ ਵਿੱਚ ਰਾਮਗੜੀਆ ਭਾਈਚਾਰੇ ਦੇ ਆਗੂ ਤੇ ਵਰਕਰ ਹਾਜ਼ਰ ਸਨ।