ਮੋਹਾਲੀ, 3 ਮਈ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਚੰਗੀ ਖਬਰ ਹੈ ਕਿ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਅਸਾਮੀਆਂ ਕੱਢੀਆਂ ਗਈਆਂ ਹਨ। ਇਹ ਅਸਾਮੀਆਂ ਰੈਗੂਲਰ ਤੌਰ ਉਤੇ ਕੱਢੀਆਂ ਗਈਆਂ ਹਨ। ਜ਼ਿਲ੍ਹਾ ਅਦਾਲਤ ਵਿੱਚ 34 ਪੀਅਨ/ਸੇਵਾਦਾਰਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ 17 ਮਈ 2025 ਤੱਕ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਹਨ।



