ਨਵੀਂ ਦਿੱਲੀ, 3 ਮਈ, ਦੇਸ਼ ਕਲਿੱਕ ਬਿਓਰੋ :
ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਜਾਰੀ ਹੈ। ਪਾਕਿਸਤਾਨੀ ਔਰਤ ਨਾਲ ਵਿਆਹ ਕਰਵਾਉਣ ਵਾਲੇ ਸੀਆਰਪੀਐਫ ਦੇ ਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕੇਂਦਰੀ ਰਜਿਰਵ ਪੁਲਿਸ ਬਲ (ਸੀਆਰਪੀਐਫ) ਨੇ ਆਪਣੇ ਜਵਾਨ ਮੁਨੀਰ ਅਹਿਮਦ ਨੂੰ ਪਾਕਿਸਤਾਨੀ ਔਰਤ ਨਾਲ ਵਿਆਹ ਦੀ ਗੱਲ ਲੁਕਾਉਣ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਜਵਾਨ ਦੀ ਆਖਿਰੀ ਤੈਨਾਤੀ ਦੇਸ਼ ਦੇ ਪ੍ਰਮੁੱਖ ਅੰਦਰੂਨੀ ਸੁਰੱਖਿਆ ਬਲ ਸੀਆਰਪੀਐਫ ਵਿੱਚ ਸੀ।
ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਉਸ ਨੂੰ ਉਨ੍ਹਾਂ ਨਿਯਮਾਂ ਦੇ ਤਹਿਤ ਸੇਵਾ ਤੋਂ ਬਰਖਾਸਤ ਕੀਤਾ ਗਿਆ ਹੈ, ਜਿਸ ਦੇ ਤਹਿਤ ਜਾਂਚ ਦੀ ਲੋੜ ਨਹੀਂ ਹੁੰਦੀ। ਸੀਆਰਪੀਐਫ ਦੇ ਬੁਲਾਰੇ ਡਾਇਰੈਕਟਰ (ਡੀਆਈਜੀ) ਨੇ ਕਿਹਾ, ‘ਮੁਨੀਰ ਅਹਿਮਦ ਨੂੰ ਪਾਕਿਸਤਾਨੀ ਨਾਗਰਿਕ ਨਾਲ ਆਪਣੇ ਵਿਆਹ ਨੂੰ ਲੁਕਾਉਣ ਅਤੇ ਜਾਣਬੁੱਝ ਕੇ ਉਸਦੇ ਵੀਜੇ ਦੀ ਵੈਧਤਾ ਤੋਂ ਪਰੇ ਉਸ ਨੂੰ ਸ਼ਰਣ ਦੇਣ ਕਾਰਨ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਗਿਆ ਹੈ।