ਮੋਹਾਲੀ, ਮਈ 4, 2025, ਦੇਸ਼ ਕਲਿੱਕ ਬਿਓਰੋ
ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਬੀਰ ਸਿੰਘ ਸਿੱਧੂ ਨੇ ਲੋਕ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਦੇ ਫੇਜ਼ 11 ਵਿਖੇ ਗੁਰੂ ਸਾਹਿਬ ਦੀ ਅਸੀਸ ਨਾਲ ਅੱਜ ਆਪਣੇ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਉਪਰੰਤ ਗੁਰਬਾਣੀ ਕੀਰਤਨ ਦੇ ਹਰਜਸ ਗਾਇਣ ਕੀਤੇ ਗਏ।
ਉਨ੍ਹਾਂ ਨੇ ਨਵੇਂ ਦਫ਼ਤਰ ਰਾਹੀਂ ਇਲਾਕੇ ਦੇ ਲੋਕਾਂ ਨਾਲ ਹੋਰ ਨਜ਼ਦੀਕੀ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦਾ ਵਾਅਦਾ ਵੀ ਕੀਤਾ। ਲੋਕਾਂ ਦੀਆਂ ਉਮੀਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਧੂ ਨੇ ਕਿਹਾ, *”ਇਹ ਦਫ਼ਤਰ ਲੋਕ ਸੇਵਾ ਦਾ ਕੇਂਦਰ ਬਣੇਗਾ ਅਤੇ ਹਰ ਵਰਗ ਦੇ ਲੋਕਾਂ ਲਈ ਹਰ ਸਮੇਂ ਖੁੱਲ੍ਹਿਆ ਰਹੇਗਾ।”*
ਸਿੱਧੂ ਨੇ ਅੱਗੇ ਕਿਹਾ, “ਕਾਂਗਰਸ ਪਾਰਟੀ ਹਰ ਸਮੇਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਰਹੀ ਹੈ ਅਤੇ ਉਨ੍ਹਾਂ ਦਾ ਇਹ ਦਫ਼ਤਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਵੀ ਕੇਂਦਰ ਬਣੇਗਾ।”
ਇਸ ਮੌਕੇ ਮੋਹਾਲੀ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ, ਕਾਂਗਰਸ ਪਾਰਟੀ ਦੇ ਮੋਹਾਲੀ ਤੋਂ ਕੌਂਸਲਰ, ਆਗੂਆਂ ਅਤੇ ਵਰਕਰ ਸਾਹਿਬਾਨਾਂ ਨੇ ਪਹੁੰਚਕੇ ਸ. ਸਿੱਧੂ ਨੂੰ ਵਧਾਈ ਦਿੱਤੀ ਅਤੇ ਆਪਸ ਵਿੱਚ ਮਿਲਕੇ ਕੰਮ ਕਰਨ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਵੀ ਕੀਤਾ।”
ਸਿੱਧੂ ਨੇ ਅੰਤ ਵਿੱਚ ਮੋਹਾਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ,”ਅਸੀਂ ਹਮੇਸ਼ਾ ਆਪਣੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਾਂਗੇ ਅਤੇ ਹਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ। ਮੋਹਾਲੀ ਅਤੇ ਪੰਜਾਬ ਦੇ ਵਿਕਾਸ ਲਈ ਕਾਂਗਰਸ ਪਾਰਟੀ ਵਚਨਬੱਧ ਹੈ ਅਤੇ ਅਸੀਂ ਆਪਣੇ ਲੋਕਾਂ ਲਈ ਸੇਵਾ ਕੀਤੀ ਹੈ, ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ।”