ਚੰਡੀਗੜ੍ਹ: 4 ਮਈ , ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੀ ਛਾਉਣੀ ‘ਚ ਅੱਜ ਫੌਜ ਵੱਲੋਂ ਅੱਜ Blackout ਕੀਤਾ ਗਿਆ ਹੈ ਅਤੇ ਫੌਜੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਭਾਰਤ- ਪਾਕਿ ਵਿੱਚ ਬਣ ਰਹੇ ਜੰਗ ਵਾਲੇ ਹਾਲਾਤਾਂ ਨੂੰ ਦੇਖਦਿਆਂ ਫੌਜ ਨੇ ਅੱਜ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਛਾਉਣੀ ‘ਚ ਬਿਜਲੀ ਮੁਕੰਮਲ ਤੌਰ ‘ਤੇ ਬੰਦ ਕੀਤੀ ਹੋਈ ਹੈ। ਫੌਜ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਿਜਲੀ ਬੰਦ ਸਮੇਂ ਆਪਣੇ ਘਰਾਂ ਦੇ ਜਰਨੇਟਰ ਅਤੇ ਹੋਰ ਡਿਵਾਈਸ ਵੀ ਮਕੰਮਲ ਤੌਰ ‘ਤੇ ਬੰਦ ਰੱਖਣ।
ਛਾਉਣੀ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇੱਕ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਲਿਖਿਆ ਹੈ ਕਿ ਲੋਕ ਰਾਤ 9 ਵਜੇ ਤੋਂ 9.30 ਵਜੇ ਤੱਕ ਆਪਣੇ ਘਰਾਂ ਵਿੱਚ ਰਹਿਣ ਅਤੇ ਇਸ ਸਮੇਂ ਦੌਰਾਨ ਲਾਈਟਾਂ ਬੰਦ ਰੱਖਣ। ਇਹ ਵੀ ਹਦਾਇਤ ਕੀਤੀ ਗਈ ਸੀ ਕਿ ਲੋਕਾਂ ਨੂੰ ਜਨਰੇਟਰ ਅਤੇ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਫੌਜ ਨੇ ਅਭਿਆਸ ਸ਼ੁਰੂ ਕੀਤਾ ਹੈ।

ਫਿਰੋਜ਼ਪੁਰ ਕੈਂਟ ਵਿੱਚ Blackout, ਫੌਜੀ ਹੂਟਰ ਵੱਜਣੇ ਸ਼ੁਰੂ
Published on: May 4, 2025 9:21 pm