ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਇਕ ਵਿਧਾਇਕ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਵਿਧਾਇਕ ਵੱਲੋਂ ਵਿਧਾਨ ਸਭਾ ਵਿੱਚ ਇਕ ਸਵਾਲ ਨੂੰ ਲੈ ਕੇ ਇਹ ਰਿਸ਼ਵਤ ਲਈ ਜਾ ਰਹੀ ਸੀ।
ਜੈਪੁਰ, 5 ਮਈ, ਦੇਸ਼ ਕਲਿੱਕ ਬਿਓਰੋ :
ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਇਕ ਵਿਧਾਇਕ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਵਿਧਾਇਕ ਵੱਲੋਂ ਵਿਧਾਨ ਸਭਾ ਵਿੱਚ ਇਕ ਸਵਾਲ ਨੂੰ ਲੈ ਕੇ ਇਹ ਰਿਸ਼ਵਤ ਲਈ ਜਾ ਰਹੀ ਸੀ। ਰਾਜਸਥਾਨ ਦੇ ਬਾਗੀਦੌਰਾ ਤੋਂ ਵਿਧਾਇਕ ਅਤੇ ਭਾਰਤੀ ਆਦਿਵਾਸੀ ਪਾਰਟੀ (ਬਾਪ) ਦੇ ਆਗੂ ਜੈਕ੍ਰਿਸ਼ਨ ਪਟੇਲ ਨੂੰ ਭ੍ਰਿਸ਼ਟਾਚਾਰ ਰੋਕੂ ਬਿਓਰੋ (ACB) ਵੱਲੋਂ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਪਟੇਲ ਉਤੇ ਦੋਸ਼ ਹੈ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਖਨਨ ਨਾਲ ਜੁੜੇ ਇਕ ਸਵਾਲ ਨੂੰ ਹਟਵਾਉਣ ਲਈ 10 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।
ਇਸ ਮਾਮਲੇ ਵਿੱਚ ਏਸੀਬੀ ਦੇ ਡੀਜੀ ਡਾ. ਰਵਿ ਪ੍ਰਕਾਸ਼ ਮੇਹਰੜਾ ਨੇ ਦੱਸਿਆ ਕਿ ਖਨਨ ਦਾ ਕਾਰੋਬਾਰ ਕਰਨ ਵਾਲੇ ਰਵਿਦਰ ਸਿੰਘ ਨੇ 4 ਅਪ੍ਰੈਲ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਧਾਇਕ ਨੇ ਖਦਾਨ ਨਾਲ ਜੁੜੇ ਪ੍ਰਸ਼ਨ ਨੰਬਰ 958, 628 ਅਤੇ 950 ਵਿਧਾਨ ਸਭਾ ਵਿੱਚ ਲਗਵਾਏ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਟਾਉਣ ਦੇ ਬਦਲੇ 10 ਕਰੋੜ ਰੁਪਏ ਮੰਗੇ ਹਨ। ਗੱਲਬਾਤ ਰਾਹੀਂ ਇਹ ਸੌਦਾ 2.5 ਕਰੋੜ ਰੁਪਏ ਵਿੱਚ ਤੈਅ ਹੋਇਆ ਸੀ। ਪਹਿਲੀ ਕਿਸਤ ਵਜੋਂ ਵਿਧਾਇਕ ਨੂੰ 1 ਲੱਖ ਰੁਪਏ ਨਗਦ ਬਾਂਸਵਾੜਾ ਦੇ ਦਿੱਤਾ। ਫਿਰ ਏਸੀਬੀ ਨੇ ਨਿਗਰਾਨੀ ਸ਼ੁਰੂ ਕੀਤੀ। 20 ਲੱਖ ਰੁਪਏ ਦੀ ਅਗਲੀ ਕਿਸਤ ਜੈਪੁਰ ਸਥਿਤ ਵਿਧਾਇਕ ਦੀ ਰਿਹਾਇਸ਼ ਉਤੇ ਦਿੱਤੀ ਜਾਣੀ ਸੀ। ਟ੍ਰੈਪ ਦੇ ਦਿਨ ਵਿਧਾਇਕ ਖੁਦ ਜੈਪੁਰ ਪਹੁੰਚੇ ਅਤੇ ਰੰਗ ਲੱਗੇ ਨੋਟਾਂ ਨਾਲ ਭਰਿਆ ਬੈਗ ਸਵੀਕਾਰ ਕੀਤਾ ਅਤੇ ਬਾਅਦ ਵਿੱਚ ਇਹ ਰੰਗ ਉਨ੍ਹਾਂ ਦੀਆਂ ਉਂਗਲਾਂ ਉਤੇ ਵੀ ਲਗ ਗਿਆ। ਉਨ੍ਹਾਂ ਦੱਸਿਆ ਤਕਨੀਕੀ ਸਬੂਤਾਂ ਦੇ ਨਾਲ ਨੋਟਾਂ ਉਤੇ ਵਿਸ਼ੇਸ਼ ਸਿਆਹੀ ਲਗਾਈ ਗਈ ਸੀ। ਆਡੀਓ, ਵੀਡੀਓ ਅਤੇ ਫੋਟੋਗ੍ਰਾਫ ਲਏ ਗਏ ਹਨ। ਬੈਗ ਚੁੱਕਦੇ ਸਮੇਂ ਵਿਧਾਇਕ ਦੀਆਂ ਉਂਗਲਾਂ ਉਤੇ ਸਿਆਹੀ ਮਿਲੀ ਹੈ। ਮੌਜੂਦਾ ਵਿਧਾਇਕ ਨਾਲ ਮਾਮਲਾ ਜੁੜਿਆ ਹੋਇਆ ਕਾਰਨ ਏਸੀਬੀ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਪਹਿਲਾਂ ਆਗਿਆ ਲੈ ਲਈ ਸੀ। ਪੂਰਾ ਟ੍ਰੈਪ ਆਪਰੇਸ਼ਨ ਦੀ ਸੂਚਨਾ ਉਨ੍ਹਾਂ ਨੂੰ ਪਹਿਲਾਂ ਦੇ ਦਿੱਤੀ ਗਈ ਸੀ।