ਮੋਹਾਲੀ, 7 ਮਈ : ਦੇਸ਼ ਕਲਿੱਕ ਬਿਓਰੋ
ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਦੀ ਪਲੇਠੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਗਵਰਨਿੰਗ ਬਾਡੀ ਵਲੋਂ ਕਲੱਬ ਦਾ ਸਥਾਪਨਾ ਦਿਵਸ ਸਮਾਗਮ ਕਰਵਾਉਣ, ਵੈੱਬਸਾਈਟ ਬਣਾਉਣ, ਕਲੱਬ ਮੈਂਬਰਾਂ ਲਈ ਟੂਰ ਲਿਜਾਣ ਅਤੇ ਵੱਖ ਵੱਖ ਕਮੇਟੀਆਂ ਗਠਨ ਕਰਨ ਸਬੰਧੀ ਚਾਰ ਏਜੰਡੇ ਵਿਚਾਰੇ ਗਏ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦਸਿਆ ਕਿ ਮੀਟਿੰਗ ਵਿਚ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਤੱਗੜ ਤੇ ਮੈਂਬਰ ਜਸਵਿੰਦਰ ਰੂਪਾਲ ਅਤੇ ਬਲਜੀਤ ਮਰਵਾਹਾ ਨੂੰ ਬਣਾਇਆ ਗਿਆ, ਜਦਕਿ ਕਿਚਨ ਕਮੇਟੀ ਦੇ ਚੇਅਰਮੈਨ ਸੰਦੀਪ ਬਿੰਦਰਾ ਤੇ ਮੈਂਬਰ ਸਾਗਰ ਪਾਹਵਾ ਅਤੇ ਰਿਤੇਸ਼ ਰਾਜਾ; ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਅਰੁਣ ਨਾਭਾ ਤੇ ਮੈਂਬਰ ਅਮਰਜੀਤ ਸਿੰਘ ਅਤੇ ਅਮਨਦੀਪ ਸਿੰਘ; ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ ਤੇ ਮੈਂਬਰ ਅਮਰਦੀਪ ਸਿੰਘ ਸੈਣੀ ਅਤੇ ਕੁਲਵਿੰਦਰ ਸਿੰਘ ਬਾਵਾ; ਸਵਾਗਤੀ ਕਮੇਟੀ ਦਾ ਚੇਅਰਮੈਨ ਸਰੋਜ ਕੁਮਾਰੀ ਵਰਮਾ ਤੇ ਮੈਂਬਰ ਨਾਹਰ ਸਿੰਘ ਧਾਲੀਵਾਲ, ਕੁਲਵੰਤ ਗਿੱਲ, ਮੰਗਤ ਸੈਦਪੁਰ ਅਤੇ ਸਨਾ ਮਹਿੰਦੀ; ਖਰੀਦ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਰੰਧਾਵਾ ਤੇ ਮੈਂਬਰ ਪਾਲ ਕੰਸਾਲਾ ਅਤੇ ਰਾਜੀਵ ਕੁਮਾਰ ਸੱਚਦੇਵਾ; ਰੱਖ-ਰਖਾਵ ਕਮੇਟੀ ਦਾ ਚੇਅਰਮੈਨ ਗੁਰਨਾਮ ਸਾਗਰ ਅਤੇ ਮੈਂਬਰ ਡੀ.ਐਨ. ਸਿੰਘ, ਮਲਕੀਤ ਸਿੰਘ, ਅਨਿਲ ਕੁਮਾਰ ਗਰਗ ਅਤੇ ਪ੍ਰਵੀਨ ਕੁਮਾਰ; ਸੈਮੀਨਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਕੋਟਲੀ ਤੇ ਮੈਂਬਰ ਦਵਿੰਦਰ ਸਿੰਘ, ਅਮਰਪਾਲ ਸਿੰਘ ਨੂਰਪੁਰੀ ਅਤੇ ਹਰਮਿੰਦਰ ਸਿੰਘ ਨਾਗਪਾਲ; ਖੇਡ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਮਨੌਲੀ ਤੇ ਮੈਂਬਰ ਰਾਕੇਸ਼ ਹੰਪਾਲ ਅਤੇ ਉੱਜਲ ਸਿੰਘ ਨੂੰ ਥਾਪਿਆ ਗਿਆ। ਇਸੇ ਤਰ੍ਹਾਂ ਕਲੱਬ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਦੀ ਦੇਖ ਰੇਖ ਲਈ ਡਿਜ਼ੀਟਲ ਵੈੱਬ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ (ਜੋਤੀ) ਅਤੇ ਮੈਂਬਰ ਅਮਨਦੀਪ ਗਿੱਲ, ਨੂੰ ਬਣਾਇਆ ਗਿਆ ਹੈ।
ਇਸ ਦੌਰਾਨ ਗਵਰਨਿੰਗ ਬਾਡੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਸੀ. ਵਾਇਸ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਅਤੇ ਵਿਜੇ ਪਾਲ; ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਨੀਲਮ ਠਾਕੁਰ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਅਤੇ ਵਿਜੈ ਕੁਮਾਰ ਹਾਜ਼ਰ ਸਨ।