ਨਵੀਂ ਦਿੱਲੀ, 7 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਵਲੋਂ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਗੋਲੀਬਾਰੀ ਕੀਤੀ।
ਭਾਰਤੀ ਫੌਜ ਨੇ ਕਿਹਾ ਕਿ 6-7 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਗੋਲੀਬਾਰੀ ਕੀਤੀ। ਅੰਨ੍ਹੇਵਾਹ ਮੋਰਟਾਰ ਦਾਗ਼ਣ ਅਤੇ ਗੋਲੀਬਾਰੀ ਵਿੱਚ 3 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ। ਭਾਰਤੀ ਫੌਜ ਢੁਕਵਾਂ ਜਵਾਬ ਦੇ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਸੰਭਾਵੀ ਅੱਤਵਾਦੀ ਹਮਲਾ ਟਲਿਆ, ਐਸ.ਬੀ.ਐਸ. ਨਗਰ ਤੋਂ ਪਾਕਿ-ISI ਨਾਲ ਸਬੰਧਤ ਅੱਤਵਾਦੀ ਹਾਰਡਵੇਅਰ ਬਰਾਮਦ
ਮਾਰੇ ਗਏ ਨਾਗਰਿਕਾਂ ਦੀ ਪਛਾਣ ਮੁਹੰਮਦ ਆਦਿਲ ਪੁੱਤਰ ਸ਼ਾਹੀਨ ਨੂਰ ਸਾਗਰਾ ਵਾਸੀ ਮੇਂਢਰ, ਸਲੀਮ ਹੁਸੈਨ ਪੁੱਤਰ ਅਲਤਾਫ ਹੁਸੈਨ ਵਾਸੀ ਬਾਲਾਕੋਟ ਤਹਿਸੀਲ ਮੇਂਢਰ ਅਤੇ ਰੂਬੀ ਕੌਰ ਪਤਨੀ ਸ਼ਾਲੂ ਸਿੰਘ ਵਾਸੀ ਮੁਹੱਲਾ ਸਰਦਾਰਾਂ ਮਾਨਕੋਟ ਵਜੋਂ ਹੋਈ ਹੈ।