ਪੰਜਾਬ ‘ਚ ਅੱਧੀ ਰਾਤੀਂ ਸੁਣਾਈ ਦਿੱਤੀਆਂ ਧਮਾਕਿਆਂ ਦੀਆਂ ਆਵਾਜ਼ਾਂ

Published on: May 8, 2025 8:56 am

ਪੰਜਾਬ

ਚੰਡੀਗੜ੍ਹ, 8 ਮਈ, ਦੇਸ਼ ਕਲਿਕ ਬਿਊਰੋ :
ਆਪ੍ਰੇਸ਼ਨ ਸੰਧੂਰ ਦੇ 24 ਘੰਟੇ ਬਾਅਦ, ਬੁੱਧਵਾਰ-ਵੀਰਵਾਰ ਦੀ ਅੱਧੀ ਰਾਤ ਨੂੰ ਪੰਜਾਬ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਹ ਆਵਾਜ਼ਾਂ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸੁਣਾਈ ਦਿੱਤੀਆਂ। ਅੰਮ੍ਰਿਤਸਰ ਵਿੱਚ, ਲੋਕਾਂ ਨੇ ਰਾਤ 1:02 ਵਜੇ ਤੋਂ 1:09 ਵਜੇ ਦੇ ਵਿਚਕਾਰ 6 ਧਮਾਕਿਆਂ ਦੀ ਆਵਾਜ਼ ਸੁਣੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਇੱਕ ਸੋਨਿਕ ਸਾਊਂਡ ਹੋ ਸਕਦੀ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜ਼ਮੀਨੀ ਪੱਧਰ ‘ਤੇ ਹਰ ਚੀਜ਼ ਦੀ ਜਾਂਚ ਕੀਤੀ ਗਈ ਹੈ, ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਪੁਸ਼ਟੀ ਨਹੀਂ ਹੋਈ ਹੈ।
ਸਥਾਨਕ ਲੋਕਾਂ ਅਕਸ਼ੈ, ਰੌਬਿਨ, ਸਰਵਣ ਸਿੰਘ ਤੇ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਆਵਾਜ਼ ਬਹੁਤ ਉੱਚੀ ਸੀ, ਜਿਸ ਕਾਰਨ ਲੋਕ ਡਰ ਗਏ। ਉਸੇ ਰਾਤ, ਅੰਮ੍ਰਿਤਸਰ ਵਿੱਚ ਰਾਤ 10:30 ਵਜੇ ਤੋਂ 11 ਵਜੇ ਤੱਕ ਬਲੈਕਆਊਟ ਕੀਤਾ ਗਿਆ ਸੀ, ਪਰ 3 ਘੰਟਿਆਂ ਬਾਅਦ, 1:56 ਵਜੇ, ਪੂਰੇ ਸ਼ਹਿਰ ਵਿੱਚ ਫਿਰ ਬਲੈਕਆਊਟ ਹੋ ਗਿਆ। ਇਹ ਬਲੈਕਆਊਟ ਲਗਭਗ ਢਾਈ ਘੰਟੇ ਤੱਕ ਚੱਲਿਆ। ਸਵੇਰੇ 4.30 ਵਜੇ ਲਾਈਟ ਵਾਪਸ ਆਈ।
ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਤੋਂ ਬਚਣ ਲਈ, ਡੀਸੀ ਸਾਕਸ਼ੀ ਸਾਹਨੀ ਨੇ ਸੁਨੇਹਾ ਸਰਕੂਲੇਟ ਕਰਵਾਇਆ। ਉਨ੍ਹਾਂ ਕਿਹਾ ਕਿ ਪੂਰੀ ਸਾਵਧਾਨੀ ਵਰਤਦੇ ਹੋਏ, ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਡ੍ਰਿਲਸ ਸ਼ੁਰੂ ਕਰ ਦਿੱਤੀ ਹੈ। ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ। ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ।
ਦੂਜੇ ਪਾਸੇ, ਜਲੰਧਰ ਵਿੱਚ ਵੀ ਰਾਤ 1 ਵਜੇ ਤੋਂ ਬਾਅਦ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਆਦਮਪੁਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਭੋਗਪੁਰ ਇਲਾਕੇ ਵਿੱਚ ਧਮਾਕਾ ਹੋਇਆ ਹੈ। ਫਿਰ ਭਾਗਲਪੁਰ ਪੁਲਿਸ ਸਟੇਸ਼ਨ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਜਾਂਚ ਤੋਂ ਪਤਾ ਲੱਗਾ ਕਿ ਟਰੱਕ ਦੇ ਟਾਇਰ ਫਟਣ ਕਾਰਨ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਪੁਲਿਸ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਾਂਚ ਕਰ ਰਹੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।