ਚੰਡੀਗੜ੍ਹ, 8 ਮਈ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਵਿੱਚ ਅੱਜ ਦੇਰ ਸ਼ਾਮ ਨੂੰ ਸਾਇਰਨ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਤੁਰੰਤ ਬਾਅਦ ਪੂਰੇ ਸ਼ਹਿਰ ਨੂੰ ਬਲੈਕ ਆਊਟ ਕਰ ਦਿੱਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਐਂਮਰਜੈਂਸੀ ਦੇ ਹਾਲਤ ਵਿੱਚ ਸਹਿਯੋਗ ਕੀਤਾ ਜਾਵੇ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਸਾਇਰਨ ਵੱਜਣ ਦੀ ਆਵਾਜ਼ ਆਵੇ ਤਾਂ ਤੁਰੰਤ ਲਾਇਟ ਬੰਦ ਕਰ ਦਿੱਤੀਆਂ ਜਾਣ।