ਮੋਰਿੰਡਾ 8 ਮਈ ਭਟੋਆ
ਪੰਜਾਬ ਦੀ ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਇਜ ਵੈਲਫੇਅਰ ਐਸੋਸੀਏਸ਼ਨ (ਰਜਿ .) ਵਲੋ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਲਬੇ ਸਮੇਂ ਤੋਂ ਮੁਲਾਜਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਸਘਰਸ ਦਾ ਬਿਗਲ ਵਜਾ ਦਿੱਤਾ ਹੈ।ਲੁਧਿਆਣਾ ਜਿਮਨੀ ਚੋਣਾਂ ਦੌਰਾਨ 18 ਮਈ ਨੂੰ ਰੋਸ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਸਰਕਾਰੀ ਹਸਪਤਾਲ ਮੋਰਿੰਡਾ ਦੇ ਕੌਂਸਲਰ ਜਸਬੀਰ ਸਿੰਘ ਨੇ ਦਸਿਆ ਕਿ ਸਮੂਹ ਕਰਮਚਾਰੀ ਲਬੇ ਸਮੇਂ ਤੋਂ ਆਪਣੀਆ ਮੰਗਾ ਲਈ ਸਘਰਸ ਕਰ ਰਹੇ ਹਨ ਜਿਨ੍ਹਾਂ ਦਾ ਵਾਆਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ ਪ੍ਰੰਤੂ ਬਹੁਤ ਹੀ ਅਫਸੋਸ ਨਾਲ ਸਾਥ ਦੇਣ ਦੇ ਬਾਵਜੁਦ ਇਹਨਾ ਵਿੱਚੋ ਕੋਈ ਵੀ ਮੰਗ ਪੂਰੀ ਨਹੀਂ ਹੋਈ। ਸਰਕਾਰ ਬਣਨ ਪਹਿਲਾ 5 ਫਰਵਰੀ 2022 ਨੂੰ ਪਟਿਆਲਾ ਦੇ ਵੀ.ਆਈ.ਪੀ ਹਾਊਸ ਵਿਚ ਦਿਲ੍ਹੀ ਦੇ ਸੰਸਦ ਸ਼੍ਰੀ ਸੁਸ਼ੀਲ ਗੁਪਤਾ ਜੀ , 5 ਨਵੰਬਰ 2024 ਨੂੰ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾਂ ਜੀ ਨਾਲ ਉਮੀਦਾ ਭਰਪੂਰ ਮੀਟਿੰਗ ਅਤੇ ਮਾਣਯੋਗ ਮੰਤਰੀ ਸਾਹਿਬਾਨ ਨਾਲ ਵਲੋ ਮਿਤੀ 17 ਮਾਰਚ 2025 ਨੂੰ ਸਿਵਲ ਹਸਪਤਾਲ ਦੇ ਅਪਗਰੇਡਸਨ ਮੌਕੇ ਐਸੋਸੀਏਸ਼ਨ ਨੂੰ ਜਲਦ ਖੁਦ ਘਰ ਬੁਲਾ ਕੇ ਮੀਟਿੰਗ ਕਰਨ ਦੇ ਦਿੱਤੇ ਵਿਸਵਾਸ ਤੋਂ ਇਲਾਵਾ ਸਿਹਤ ਮੰਤਰੀ ਸਾਹਿਬਾਨ, ਵਿੱਤ ਮੰਤਰੀ ਸਾਹਿਬਾਨ, ਐਮ.ਐਲ.ਏ , ਵਿਭਾਗ ਨਾਲ ਅਤੇ ਸਬ ਕਮੇਟੀ ਨਾਲ ਹੋਇਆ ਅਨੇਕਾ ਮੀਟਿੰਗਾਂ ਵਿਚ ਕੋਈ ਹੱਲ ਨਾ ਨਿਕਲਣ ਅਤੇ ਹੁਣ ਮਿਤੀ 5 ਮਾਰਚ ਨੂੰ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਦੇ ਪੋਸਟਪੋਨ ਹੋਣ ਦੇ ਬਾਆਦ ਅਜੇ ਤਕ ਕੋਈ ਮੀਟਿੰਗ ਨਾ ਦਿੱਤੀ ਜਾਣ ਕਰਨ ਸਮੂਹ ਕਰਮਚਾਰੀਆ ਵਿਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ ਜਿਸਤੋਂ ਨਿਰਾਸ ਹੋ ਕੇ ਕਰਮਚਾਰੀ ਸਘਰਸ ਕਰਨ ਲਈ ਮਜਬੂਰ ਹਨ ਜੇਕਰ ਕਰਮਚਾਰੀਆ ਦੀਆ ਮੰਗਾ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ 18 ਮਈ 2025 ਨੂੰ ਲੁਧਿਆਣਾ ਵਿਖੇ ਜ਼ਿਮਨੀ ਚੋਣਾਂ ਦੌਰਾਨ ਅਤੇ ਸਰਕਾਰ ਖ਼ਿਲਾਫ਼ ਰੋਸ ਰੈਲੀਆ ਕੀਤੀਆ ਜਾਣਗੀਆ । ਜਰਨਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਸਰਕਾਰ ਕੋਲੋ ਮੰਗ ਕੀਤੀ ਕਿ ਸਮੂਹ ਕਰਮਚਾਰੀਆ ਨੂੰ ਬਿਨਾ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ ਦਿੱਲ੍ਹੀ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਵਲੋਂ ਤਨਖਾਹ ਵਿਚ 20% ਵਾਧਾ ਦਿੱਤਾ ਜਾਵੇ ਜੀ ਜਿਸ ਉਪਰ ਬਹੁਤ ਸਾਰੀਆ ਮੀਟਿੰਗਾਂ ਵਿੱਚ ਸਹਿਮਤੀ ਬਣ ਚੁੱਕੀ ਹੈ।
ਇਸ ਮੌਕੇ ਤੇ ਡਾਕਟਰ ਗਰਜਾ ਸਿੰਘ, ਕੌਂਸਲਰ ਹਰਵਿੰਦਰ ਕੌਰ ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਡਾਟਾ ਮੈਨੇਜਰ ਵਨੀਤਾ ਸਮੇਤ ਯੂਨੀਅਨ ਦੇ ਸਮੂਹ ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।