ਮੋਹਾਲੀ, 8 ਮਈ, ਦੇਸ਼ ਕਲਿੱਕ ਬਿਓਰੋ :
ਭਾਰਤ ਤੇ ਪਾਕਿਸਤਾਨ ਵਿੱਚ ਆਪਣੀ ਤਣਾਅ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਅੱਜ ਪਾਕਿਸਤਾਨ ਵੱਲੋਂ ਕਈ ਥਾਵਾਂ ਉਤੇ ਹਮਲੇ ਕਰਨ ਦੀ ਕੋਸ਼ਿਸ ਕੀਤੀ ਗਈ ਹੈ, ਪ੍ਰੰਤੂ ਭਾਰਤੀ ਫੌਜ ਨੇ ਸਫਲ ਨਹੀਂ ਹੋਣ ਦਿੱਤੇ। ਅੱਜ ਮੋਹਾਲੀ ਵਿੱਚ ਕੀ ਬਲੈਕ ਆਊਟ ਕੀਤਾ ਗਿਆ ਹੈ। ਮੋਹਾਲੀ ਪ੍ਰਸ਼ਾਸਨ ਵੱਲੋਂ 9.30 ਵਜੇ ਤੋਂ ਬਾਅਦ ਦੋ ਘੰਟਿਆਂ ਲਈ ਤੁਰੰਤ ਪ੍ਰਭਾਵ ਨਾਲ ਬਲੈਕ ਆਊਟ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਅਲਰਟ ਰਹਿਣ ਲਈ ਵੀ ਕਿਹਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਸਮੂਹ ਨਗਰ ਵਾਸੀਆਂ ਨੂੰ ਸਾਰੇ ਬੱਤੀਆਂ ਬੰਦ ਕਰ ਦਿਓ, ਜਿਸ ਵਿੱਚ ਸੜਕਾਂ ਅਤੇ ਬਾਹਰੀ ਰੋਸ਼ਨੀ ਵੀ ਸ਼ਾਮਲ ਹੈ। ਬਿਨਾ ਜ਼ਰੂਰਤ ਦੇ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰੋ। ਘਰ ਦੇ ਅੰਦਰ ਰਹੋ ਅਤੇ ਸ਼ਾਂਤ ਬਣੇ ਰਹੋ। ਇਹ ਕਦਮ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਸਾਵਧਾਨੀ ਵਜੋਂ ਉਠਾਇਆ ਗਿਆ ਹੈ। ਕਿਰਪਾ ਕਰਕੇ ਸਥਾਨਕ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰੋ।