ਲੋਕ ਹਿਤੈਸ਼ੀ ਸੱਥ ਬਠਿੰਡਾ ਨੇ ਬੱਸ ਸਟੈਂਡ ਦੀ ਲੋਕੇਸ਼ਨ ਬਦਲਣ ਵਿਰੁੱਧ ਮਤਾ ਪਾਇਆ

Published on: May 8, 2025 6:13 pm

Punjab

ਬਠਿੰਡਾ : 8 ਮਈ, ਦੇਸ਼ ਕਲਿੱਕ ਬਿਓਰੋ
ਲੋਕ ਹਿਤੈਸ਼ੀ ਸੱਥ ਬਠਿੰਡਾ ਵੱਲੋਂ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਦੀ ਥਾਂ ਨੂੰ ਨਾ ਬਦਲਣ ਸੰਬੰਧੀ ਮਤਾ ਪਾਸ ਕੀਤਾ ਗਿਆ ਹੈ । ਲੋਕ ਹਿਤੈਸ਼ੀ ਸੱਥ ਦੇ ਪ੍ਰਧਾਨ ਕਰਨੈਲ ਸਿੰਘ ਮਾਨ ਅਤੇ ਸਕੱਤਰ ਦਰਸ਼ਨ ਸਿੰਘ ਭੁੱਲਰ ਨੈ ਕਿਹਾ ਭਾਵੇਂ ਕਿ ਲੋਕ ਹਿਤੈਸ਼ੀ ਸੱਥ ਬਠਿੰਡਾ ਦਾ ਮੁੱਖ ਉਦੇਸ਼ ਸਮਾਜ ਵਿੱਚ ਅਜਿਹੇ ਨਾਗਰਿਕ ਪੈਦਾ ਕਰਨਾ ਹੈ ਜੋ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ । ਇਸ ਲਈ ਲੋਕ ਹੁਤੈਸ਼ੀ ਸੱਥ ਨੇ ਅਪਣਾ ਕਾਰਜ ਖੇਤਰ ਸਕੂਲਾ ਨੂੰ ਚੁਣਿਆ ਹੈ ਤਾਂ ਕਿ ਬੱਚਿਆਂ, ਜੋ ਦੇਸ਼ ਦਾ ਭਵਿੱਖ ਹਨ, ਨੂੰ ਨੈਤਿਕ ਕਦਰਾਂ ਕੀਮਤਾਂ ਦੀ ਗੁੜਤੀ ਦਿੱਤੀ ਜਾਵੇ ।
ਪਰ ਦੇਸ਼ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਸਰਕਾਰੇ ਦਰਬਾਰੇ ਅਸਰ-ਰਸੂਖ ਰੱਖਣ ਵਾਲੀਆਂ ਧਿਰਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੀਆਂ ਹੁੰਦੀਆਂ ਹਨ ਜਿਸਦੀ ਵਜ੍ਹਾ ਸਮਾਜ ਵਿੱਚ ਅਨੈਤਿਕਤਾ ਦਾ ਭਾਰੂ ਹੋਣਾਂ ਹੀ ਹੈ ।ਲੋਕ ਹਿਤੈਸ਼ੀ ਸੱਥ ਇਹ ਸਮਝਦੀ ਹੈ ਕਿ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਨੂੰ ਬਾਹਰ ਕੱਢਣਾ ਵੀ ਇੱਕ ਅਜਿਹੀ ਹੀ ਯੋਜਨਾ ਹੈ ਜੋ ਲੋਕ ਹਿੱਤਾ ਤੋਂ ਸੱਖਣੀ ਹੀ ਨਹੀਂ ਬਲਕਿ ਆਮ ਆਦਮੀ ਅਤੇ ਸ਼ਹਿਰ ਨੂੰ ਮੁਸੀਬਤ ਵਿੱਚ ਪਾਉਣ ਵਾਲੀ ਹੀ ਹੈ।ਇਸ ਕਰਕੇ “ਲੋਕ ਹਿਤੈਸ਼ੀ ਸੱਥ ਬਠਿੰਡਾ” ਨੇ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਦੀ ਥਾਂ ਨੂੰ ਨਾ ਬਦਲਣ ਸੰਬੰਧੀ ਮਿਤੀ 18-10-2023 (ਤਕਰੀਬਨ ਡੇਢ ਸਾਲ ਪਹਿਲਾਂ) ਨੂੰ ਹੀ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਪੱਤਰ ਲਿਿਖਆ ਸੀ। ਹੁਣ ਜਦੋਂ ਵੱਖ-ਵੱਖ ਲੋਕ ਪੱਖੀ ਧਿਰਾਂ ਨੇ ਬੱਸ ਅੱਡੇ ਦੀ ਥਾਂ ਬਦਲੀ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਲੋਕ ਹਿਤੈਸ਼ੀ ਸੱਥ ਬਠਿੰਡਾ ਨੇ ਇਸ ਸ਼ੰਘਰਸ਼ ਦੀ ਹਿਮੈਤ ਕਰਨ ਦਾ ਫੈਸਲਾ ਕੀਤਾ ਹੈ। ਲੋਕ ਹਿਤੈਸ਼ੀ ਸੱਥ ਬਠਿੰਡਾ ਅਪਣੇ ਵਿੱਤ ਅਤੇ ਸਮਝ ਮੁਤਾਬਕ ਇਸ ਸੰਘਰਸ਼ ਵਿੱਚ ਅਪਣਾ ਯੋਗਦਾਨ ਪਾਉਂਦੀ ਰਹੇਗੀ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।