ਨਵੀਂ ਦਿੱਲੀ, 9 ਮਈ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਏਟੀਐਮ ਬੰਦ ਹੋਣ ਨੂੰ ਲੈ ਕੇ ਚੱਲ ਰਹੀ ਪੋਸਟ ਅਫਵਾਹ ਹੈ। ਸੋਸ਼ਲ ਮੀਡੀਆ ਅਤੇ WhatsApp ‘ਤੇ ਇਸ ਮੈਸੇਜ ਨੂੰ ਵੱਡੀ ਪੱਧਰ ਉਤੇ ਸਾਂਝਾ ਕੀਤਾ ਜਾ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਟੀਐਮ ਮਸ਼ੀਨਾਂ ਅਗਲੇ 2 ਤੋਂ 3 ਦਿਨਾਂ ਲਈ ਬੰਦ ਰਹਿਣਗੀਆਂ। ਇਹ ਮੈਸੇਜ ਲੋਕਾਂ ਨੂੰ ਚਿੰਤਾ ਵਿੱਚ ਪਾ ਰਿਹਾ ਹੈ, ਜਦੋਂ ਕਿ ਅਸਲ ਇਹ ਮੈਸੇਜ ਫੇਕ ਹੈ।
ਇਸ ਸਬੰਧੀ ਫੈਲ ਰਹੇ ਮੈਸੇਜ PIB Fact Check ਵੱਲੋਂ ਝੂਠੀ ਦੱਸਿਆ ਗਿਆ ਹੈ। ਸਰਕਾਰੀ ਸਰੋਤਾਂ ਵੱਲੋਂ ਇਸ ਮੈਸੇਜ ਨੂੰ ਝੂਠਾ ਅਤੇ ਗ਼ਲਤ ਦੱਸਿਆ ਗਿਆ ਹੈ। ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।
ਲੋਕਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਉਤੇ ਝੂਠੀਆਂ ਅਫਵਾਹਾਂ ਤੋਂ ਬਚਣ। ਅਜਿਹੀ ਪੋਸਟ ਨੂੰ ਅੱਗੇ ਭੇਜਣ ਤੋਂ ਪਹਿਲਾ ਚੈਕ ਕੀਤਾ ਜਾਣਾ ਜ਼ਰੂਰੀ ਹੈ, ਕਿ ਇਹ ਸੱਚ ਹੈ ਜਾਂ ਨਹੀਂ।
Latest News
Latest News

ਸ਼ਹਿਰੀ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ-ਮਾਨ ਸਰਕਾਰ ਨੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸਰਲ ਬਣਾਈ, ਪੰਜਾਬ ਵਿੱਚ ਕਿਫਾਇਤੀ ਰਿਹਾਇਸ਼ੀ ਸਕੀਮਾਂ ਨੂੰ ਮਿਲੇਗਾ ਵੱਡਾ ਹੁਲਾਰਾPublished on: May 9, 2025 7:54 pm
Punjab News
