ਚੰਡੀਗੜ੍ਹ, 9 ਮਈ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿੱਚ ਹੀ ਆਪਣੇ ਦਫ਼ਤਰ, ਸਟੇਸ਼ਨ ਉਤੇ ਰਹਿਣ ਲਈ ਕਿਹਾ ਗਿਆ ਹੈ। ਮੁਲਾਜ਼ਮ ਅਗਲੇ ਹੁਕਮਾਂ ਤੱਕ ਸਟੇਸ਼ਨ ਨਹੀਂ ਛੱਡਣਗੇ। ਪਹਿਲਾਂ ਤੋਂ ਮਨਜ਼ੂਰ ਕੀਤੀ ਗਈ ਛੁੱਟੀ ਰੱਦ ਕਰ ਦਿੱਤੀ ਗਈ ਹੈ, ਜਦੋਂ ਤੱਕ ਸਬੰਧਤ ਸਕੱਤਰ ਵੱਲੋਂ ਨਵੇਂ ਸਿਰੇ ਤੋਂ ਮਨਜ਼ੂਰ ਨਾ ਕੀਤੀ ਜਾਵੇ ਅਤੇ ਉਹ ਵੀ ਅਤਿ ਜ਼ਰੂਰੀ ਪ੍ਰਸਥਿਤੀਆਂ ਵਿਚ ਨਾ ਹੋਵੇ।