ਨਵੀਂ ਦਿੱਲੀ, 10 ਮਈ, ਦੇਸ਼ ਕਲਿੱਕ ਬਿਓਰੋ :
ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਹੋਏ ਜੰਗਬੰਦੀ ਦਾ ਐਲਾਨ ਕੀਤਾ ਗਿਆ। ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਪਾਕਿਸਤਾਨ ਨੇ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੀ ਸਰਹੱਦ ਉਤੇ ਉਕਸਾਵੇਭਰੀ ਗਤੀਵਿਧੀਆਂ ਕੀਤੀਆਂ ਗਈਆਂ। ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰੀ ਗੋਲੀਬਾਰੀ ਕੀਤੀ ਗਈ ਹੈ। ਖਬਰਾਂ ਅਨੁਸਾਰ ਉਥੇ ਇਕ ਸ਼ੱਕੀ ਡ੍ਰੋਨ ਨੂੰ ਲੈ ਕੇ ਬਾਰਾਮੂਲਾ ਜ਼ਿਲ੍ਹੇ ਵਿੱਚ ਧਮਾਕਾ ਹੋਇਆ ਹੈ।
ਖਬਰਾਂ ਮੁਤਬਕ ਅਖਨੂਰ, ਰਾਜੌਰੀ ਅਤੇ ਆਰਐਸਪੁਰਾ ਕੌਮਾਂਤਰੀ ਸੀਮਾ ਉਤੇ ਪਾਕਿਸਤਾਨ ਵੱਲੋਂ ਤੋਪਖਾਨੇ ਨਾਲ ਗੋਲੀਬਾਰੀ ਕੀਤੀ ਗਈ। ਉਥੇ, ਬਾਰਾਮੂਲਾ ਵਿੱਚ ਇਕ ਡ੍ਰੋਨ ਨਾਲ ਅਟੈਕ ਹੋਇਆ ਹੈ।