ਨਵੀਂ ਦਿੱਲੀ: 10 ਮਈ, ਦੇਸ਼ ਕਲਿੱਕ ਬਿਓਰੋ
ਭਾਰਤ ਅਤੇ ਪਾਕਿਸਤਾਨ ਵਿਚਕਾਰ ਪਿਛਲੇ ਕੁਝ ਦਿਨ ਤੋਂ ਚਲਦੇ ਤਣਾਅ ਵਿਚਕਾਰ ਵੱਡੀ ਖਬਰ ਹੈ ਕਿ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ ਦੀ ਸਹਿਮਤੀ ਬਣ ਗਈ ਹੈ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮੀ ਮਿਸਰੀ ਨੇ MEA ਦੀ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਭਾਰਤ ਪਾਕਿਸਤਾਨਿ ਵਿੱਚ ਯੁੱਧਵਿਰਾਮ ਲਾਗੂ ਹੋ ਗਿਆ ਹੈ। ਭਾਰਤ ਨੇ ਆਪਣੀਆਂ ਸ਼ਰਤਾਂ ਉਤੇ ਸੀਜਫਾਇਰ ਲਾਗੂ ਕੀਤਾ ਹੈ। ਅੱਜ ਦੁਪਹਿਰ 3.35 ਵਜੇ ਦੋਵਾਂ ਦੇਸ਼ਾਂ ਦੇ ਡੀਜੀਐਮਓ ਦੀ ਗੱਲ ਹੋਈ ਹੈ। ਇਸ ਤੋਂ ਬਾਅਦ ਸੀਜਫਾਇਰ ਸ਼ਾਮ 5 ਵਜੇ ਤੋਂ ਲਾਗੂ ਹੋ ਗਿਆ।
ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ ਹੋਣ ਦੀ ਗ਼ਲ ਕਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨ ਕੀਤੇ ਹਨ, ਆਪਣੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾਂ।
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਨਾਅ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤੀ ਸੀ ਕਿ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ (ਸੀਜ਼ਫਾਇਰ) ਹੋ ਗਈ ਹੈ। ਡੋਨਾਲਡ ਟਰੰਪ ਨੇ ਟਵੀਟ ਕੀਤਾ ਹੈ।