ਚੰਡੀਗੜ੍ਹ: 11 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸਖ਼ਤ ਰਵੱਈਆ ਅਪਣਾਇਆ ਹੈ। ਖ਼ਬਰਾਂ ਅਨੁਸਾਰ ਉਹ ਜਲਦੀ ਹੀ ਨੰਗਲ ਪਹੁੰਚ ਰਹੇ ਹਨ।ਦੋਸ਼ ਹੈ ਕਿ ਕੇਂਦਰ ਸਰਕਾਰ ਜ਼ਬਰਦਸਤੀ ਪਾਣੀ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਕੇਂਦਰ ਦੀ ਭਾਜਪਾ ਸਰਕਾਰ ਦੇ ਨਿਰਦੇਸ਼ਾਂ ਅਧੀਨ ਬੀਬੀਐਮਬੀ ਦੇ ਅਧਿਕਾਰੀ ਨੰਗਲ ਡੈਮ ’ਤੇ ਪਹੁੰਚੇ ਤੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ।
ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਤੁਰੰਤ ਕਦਮ ਚੁੱਕਦੇ ਹੋਏ ਮੰਤਰੀ ਹਰਜੋਤ ਬੈਂਸ ਨੂੰ ਮੌਕੇ ’ਤੇ ਭੇਜਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਡੈਮ ’ਤੇ ਧਰਨਾ ਲਾ ਦਿੱਤਾ।ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ।

BBMB ਅਧਿਕਾਰੀਆਂ ਵਲੋਂ ਪਾਣੀ ਛੱਡਣ ਦੀ ਕੋਸ਼ਿਸ਼, ਹਰਜੋਤ ਬੈਂਸ ਨੇ AAP ਵਰਕਰਾਂ ਨੂੰ ਨਾਲ ਲੈ ਕੇ ਲਾਇਆ ਧਰਨਾ, CM ਮਾਨ ਵੀ ਪਹੁੰਚ ਰਹੇ
Published on: May 11, 2025 12:16 pm