ਨਵੀਂ ਦਿੱਲੀ, 11 ਮਈ, ਦੇਸ਼ ਕਲਿਕ ਬਿਊਰੋ :
ਇਸ ਵਾਰ ਮੌਨਸੂਨ ਨਿਰਧਾਰਤ ਸਮੇਂ ਤੋਂ 4 ਦਿਨ ਪਹਿਲਾਂ ਦੇਸ਼ ਵਿੱਚ ਪਹੁੰਚ ਸਕਦਾ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ 27 ਮਈ ਨੂੰ ਕੇਰਲ ਤੱਟ ‘ਤੇ ਪਹੁੰਚੇਗਾ। ਆਮ ਤੌਰ ‘ਤੇ ਇਹ 1 ਜੂਨ ਨੂੰ ਕੇਰਲ ਪਹੁੰਚਦਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਜੇਕਰ ਮੌਨਸੂਨ 27 ਮਈ ਨੂੰ ਆਉਂਦਾ ਹੈ, ਤਾਂ ਇਹ 16 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਇਹ ਇੰਨੀ ਜਲਦੀ ਆਵੇਗਾ। ਮੌਨਸੂਨ 2009 ਵਿੱਚ 23 ਮਈ ਅਤੇ 2024 ਵਿੱਚ 30 ਮਈ ਨੂੰ ਕੇਰਲ ਪਹੁੰਚਿਆ ਸੀ। ਇਸ ਤੋਂ ਇਲਾਵਾ, 2018 ਵਿੱਚ 29 ਮਈ ਨੂੰ ਮੌਨਸੂਨ ਆਇਆ ਸੀ।
ਆਈਐਮਡੀ ਨੇ ਕਿਹਾ ਕਿ 1 ਜੂਨ ਨੂੰ ਕੇਰਲ ਪਹੁੰਚਣ ਤੋਂ ਬਾਅਦ, ਮੌਨਸੂਨ 8 ਜੁਲਾਈ ਤੱਕ ਦੂਜੇ ਰਾਜਾਂ ਨੂੰ ਕਵਰ ਕਰ ਲਵੇਗਾ। 17 ਸਤੰਬਰ ਦੇ ਆਸ-ਪਾਸ ਰਾਜਸਥਾਨ ਰਾਹੀਂ ਵਾਪਸੀ ਸ਼ੁਰੂ ਹੁੰਦੀ ਹੈ ਅਤੇ 15 ਅਕਤੂਬਰ ਤੱਕ ਪੂਰੀ ਹੋ ਜਾਂਦੀ ਹੈ।
ਧਰਤੀ ਅਤੇ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਕਿਹਾ ਕਿ ਜੂਨ ਤੋਂ ਸਤੰਬਰ ਦੌਰਾਨ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। 4 ਮਹੀਨਿਆਂ ਦੌਰਾਨ 87 ਸੈਂਟੀਮੀਟਰ ਦੀ ਔਸਤ ਨਾਲ 105 ਪ੍ਰਤੀਸ਼ਤ ਮੀਂਹ ਪੈ ਸਕਦਾ ਹੈ।

ਦੇਸ਼ ਵਿੱਚ ਇਸ ਵਾਰ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚੇਗਾ ਮੌਨਸੂਨ
Published on: May 11, 2025 7:11 am