ਜੰਗਬੰਦੀ ਤੋਂ ਬਾਅਦ PM ਮੋਦੀ ਕਰ ਰਹੇ ਉੱਚ ਪੱਧਰੀ ਮੀਟਿੰਗ, ਬਗਲੀਹਾਰ ਅਤੇ ਸਲਾਰ ਡੈਮਾਂ ਦੇ ਗੇਟ ਖੋਲ੍ਹੇ

ਰਾਸ਼ਟਰੀ


ਨਵੀਂ ਦਿੱਲੀ, 11 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ (ceasefire) ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਪਣੀ ਰਿਹਾਇਸ਼ ‘ਤੇ ਇੱਕ ਉੱਚ ਪੱਧਰੀ ਮੀਟਿੰਗ ਕਰ ਰਹੇ ਹਨ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਅਨਿਲ ਚੌਹਾਨ, ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀ, ਐਨਐਸਏ ਅਜੀਤ ਡੋਭਾਲ ਦੇ ਨਾਲ-ਨਾਲ ਆਈਬੀ ਅਤੇ ਰਾਅ ਦੇ ਮੁਖੀ ਮੌਜੂਦ ਹਨ।
ਦੂਜੇ ਪਾਸੇ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਐਤਵਾਰ ਸਵੇਰੇ ਸਥਿਤੀ ਆਮ ਦਿਖਾਈ ਦਿੱਤੀ। ਸਰਕਾਰ ਨੇ ਜੰਮੂ ਅਤੇ ਕਸ਼ਮੀਰ ਦੇ ਰਾਮਬਨ ਵਿੱਚ ਬਗਲੀਹਾਰ ਅਤੇ ਸਲਾਰ ਡੈਮਾਂ ਦੇ ਗੇਟ ਖੋਲ੍ਹ ਦਿੱਤੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।