BSF ਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਮੁਹਿੰਮ ਦੌਰਾਨ RDX, ਹੈਂਡ ਗਰਨੇਡ, ਹਥਿਆਰ ਤੇ ਹੋਰ ਸਾਮਾਨ ਬਰਾਮਦ

Published on: May 11, 2025 11:31 am

ਪੰਜਾਬ


ਅੰਮ੍ਰਿਤਸਰ, 11 ਮਈ, ਦੇਸ਼ ਕਲਿਕ ਬਿਊਰੋ :
ਸੀਮਾ ਸੁਰੱਖਿਆ ਬਲ (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਡਰੋਨਾਂ ਰਾਹੀਂ ਸਰਹੱਦ ਪਾਰ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਹ ਕਾਰਵਾਈ ਪੁਲਿਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚੱਕ ਬਾਲਾ ਨੇੜੇ ਸੁਚੇਤ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਸੀ।
ਸਾਂਝੀ ਟੀਮ ਨੇ ਖੇਤਾਂ ‘ਚੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ, ਜਿਸ ਵਿੱਚ ਦੋ .30 ਕੈਲੀਬਰ ਪਿਸਤੌਲ (ਚਾਰ ਮੈਗਜ਼ੀਨਾਂ ਦੇ ਨਾਲ), 30 ਜ਼ਿੰਦਾ ਕਾਰਤੂਸ, ਦੋ ਹੈਂਡ ਗ੍ਰਨੇਡ, ਦੋ ਲੀਵਰ ਡੈਟੋਨੇਟਰ, ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ, ਕਮਾਂਡ ਮਕੈਨਿਜ਼ਮ, ਅੱਠ ਬੈਟਰੀਆਂ, ਇੱਕ ਬਲੈਕ ਬਾਕਸ ਅਤੇ 972 ਗ੍ਰਾਮ ਆਰਡੀਐਕਸ ਸ਼ਾਮਲ ਹਨ। ਇਸ ਮਾਮਲੇ ਵਿੱਚ, ਵਿਸਫੋਟਕ ਪਦਾਰਥ ਐਕਟ, ਅਸਲਾ ਐਕਟ ਅਤੇ ਏਅਰਕ੍ਰਾਫਟ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।