ਜਲੰਧਰ, 11 ਮਈ, ਦੇਸ਼ ਕਲਿਕ ਬਿਊਰੋ :
ਜਲੰਧਰ ਵਿੱਚ ਗੋਲੀਬਾਰੀ ਦੀਆਂ ਖ਼ਬਰਾਂ ਹਨ। ਇੱਥੇ ਬਸਤੀ ਬਾਵਾ ਖੇਲ ਨੇੜੇ ਬਾਬੂ ਲਾਭ ਸਿੰਘ ਨਗਰ ਵਿੱਚ ਗੁੱਜਰ ਬਦਮਾਸ਼ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ।
ਇਸ ਦੌਰਾਨ ਇੱਕ ਨੌਜਵਾਨ ਨੂੰ ਤਿੰਨ ਗੋਲੀਆਂ ਲੱਗੀਆਂ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤੀ ਜਾਂਚ ਵਿੱਚ ਗੋਲੀਬਾਰੀ ਗੈਂਗ ਵਾਰ ਕਾਰਨ ਹੋਈ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਫਤਿਹ ਬਦਮਾਸ਼ ਅਤੇ ਕੰਨੂ ਗੁੱਜਰ ਬਦਮਾਸ਼ ਵਿਚਕਾਰ ਗੋਲੀਬਾਰੀ ਹੋਈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ, ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ ‘ਚ ਗੈਂਗਵਾਰ ਦੌਰਾਨ ਨੌਜਵਾਨ ਨੂੰ ਲੱਗੀਆਂ ਗੋਲੀਆਂ
Published on: May 11, 2025 10:48 am