ਦਰਿਆ ’ਚ ਡੁੱਬੇ ਭੈਣ ਭਰਾ, ਭਰਾ ਦੀ ਲਾਸ਼ ਬਰਾਮਦ, ਭੈਣ ਦੀ ਭਾਲ ਜਾਰੀ

ਪੰਜਾਬ

ਸੁਲਤਾਨਪੁਰ ਲੋਧੀ, 12 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਭੈਣ ਭਰਾ ਦਰਿਆ ਵਿੱਚ ਡੁੱਬ ਗਏ। ਭਰਾ ਦੀ ਲਾਸ਼ ਕੱਢ ਲਈ ਗਈ, ਜਦੋਂ ਕਿ ਭੈਣ ਦੀ ਅਜੇ ਭਾਲ ਜਾਰੀ ਹੈ। ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਆਹਲੀ ਕਲਾਂ ਵਾਲੇ ਦੇ ਦੋ ਭੈਣ ਭਰਾ ਦਰਿਆ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਖੇਤ ਮਜ਼ਦੂਰ ਭੈਣ ਭਰਾ ਆਪਣੇ ਇਕ ਹੋਰ ਪਰਿਵਾਰਕ ਮੈਂਬਰ ਨਾਲ ਖੇਤ ਵਾਢੀ ਕਰਨ ਗਏ ਸਨ। ਸ਼ਾਮ ਜਦੋਂ ਘਰ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਹੱਥ ਮੂੰਹ ਧੋਣ ਦਰਿਆ ਕਿਨਾਰੇ ਗਏ ਤਾਂ ਅਚਾਨਕ ਪੈਰ ਤਿਲਕ ਗਿਆ, ਇਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਡੁੱਬ ਗਏ।  ਮ੍ਰਿਤਕ ਦੀ ਪਹਿਚਾਣ 35 ਸਾਲਾ ਪੱਪੂ ਵਜੋਂ ਹੋਈ ਹੈ, ਜੋ ਸੁਲਤਾਨਪੁਰ ਰੂਰਲ ਦਾ ਰਹਿਣ ਵਾਲਾ ਸੀ। ਭੈਣ ਆਸ਼ ਦੀ ਭਾਲ ਅਜੇ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।