ਚੰਡੀਗੜ੍ਹ, 12 ਮਈ, ਦੇਸ਼ ਕਲਿੱਕ ਬਿਓਰੋ :
ਜੇਈ ਨੂੰ ਡਿਊਟੀ ਵਿਚ ਲਾਪ੍ਰਵਾਹੀ ਵਰਤਣਾ ਮਹਿੰਗਾ ਪੈ ਗਿਆ। ਊਰਜਾ ਮੰਤਰੀ ਵੱਲੋਂ ਤੁਰੰਤ ਪ੍ਰਭਾਵ ਨਾਲ ਜੇਈ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬਿਜਲੀ ਵੰਡ ਨਿਗਮ ਦੇ ਜੇਈ ਨੂੰ ਮੁਅੱਤਲ ਕੀਤਾ ਗਿਆ ਹੈ। ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿੱਜ ਨੇ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਉਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬਿਜਲੀ ਕੁਨੈਕਸ਼ਨ ਜਾਰੀ ਕਰਨ ਵਿੱਚ ਕੀਤੀ ਗਈ ਲਾਪ੍ਰਵਾਹੀ ਦੇ ਦੋਸ਼ ਵਿੱਚ ਚਰਖੀ-ਦਾਦਰੀ ਸਿਟੀ ਦੇ ਜੂਨੀਅਰ ਇੰਜੀਨੀਅਰ (ਜੇਈ) ਰਾਜੇਂਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਜੇਈ ਚਰਖੀ ਦਾਦਰੀ ਅੰਦਰ ਏਐਫਐਮ/ਏਰੀਆ-ਇੰਚਾਰਜ ਵਜੋਂ ਤੈਨਾਤ ਹੈ।
ਇਸ ਮਾਮਲੇ ਵਿੱਚ ਪ੍ਰਾਪਤ ਸ਼ਿਕਾਇਤ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਚਰਖੀ ਦਾਦਰੀ ਦੇ ਐਕਸਇਨ ਓਪੀ ਡਿਜਾਇਨ ਵੱਲੋਂ ਚੀਫ ਇੰਜਨੀਅਰ/ਓਪੀ ਸਰਕਲ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ, ਭਿਵਾਨੀ ਨੂੰ ਸੌਂਪੀ ਗਈ। ਦੋਸ਼ ਸਹੀ ਮਿਲਣ ‘ਤੇ ਊਰਜਾ ਮੰਤਰੀ ਨੇ ਜੇਈ ਰਾਜੇਂਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।