ਦਲਜੀਤ ਕੌਰ
ਸੰਗਰੂਰ, 12 ਮਈ, 2025: ਕਿਸੇ ਵੀ ਹੰਗਾਮੀ ਹਾਲਤ ਨੂੰ ਤੁਰੰਤ ਨਜਿੱਠਣ ਲਈ ਜਿਲ੍ਹਾ ਸੰਗਰੂਰ ਵਿਚ ਕੁਇਕ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਸਮੂਹ ਉਪ ਮੰਡਲ ਮੈਜਿਸਟਰੇਟਸ, ਜ਼ਿਲ੍ਹਾ ਸੰਗਰੂਰ ਨੂੰ ਆਪਣੀ-ਆਪਣੀ ਸਬ ਡਵੀਜ਼ਨ ਅਧੀਨ ਇਹਨਾਂ ਟੀਮਾਂ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਉਪ ਮੰਡਲ ਸੰਗਰੂਰ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਸੁਖਦੇਵ ਸਿੰਘ (8054545007), ਤਹਿਸੀਲਦਾਰ ਜਗਤਾਰ ਸਿੰਘ, (9463577649), ਬੀ.ਡੀ.ਪੀ.ਓ. ਗੁਰਦਰਸ਼ਨ ਸਿੰਘ (8198800940), ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ (9646060802), ਐੱਸ.ਐੱਮ.ਓ. ਡਾ: ਕਰਮਦੀਪ ਕਾਹਲ (9855721070), ਐੱਸ.ਡੀ.ਓ. ਲੋਕ ਨਿਰਮਾਣ ਲਵਜੀਤ ਸਿੰਘ (9464705857) ਅਤੇ ਜ਼ਿਲ੍ਹਾ ਫਾਇਰ ਅਫਸਰ ਹਰਿੰਦਰ ਪਾਲ ਸਿੰਘ (9501904790) ਰਾਣਾ ਨਰਿੰਦਰ ਸਬ ਫਾਇਰ ਅਫਸਰ (8558835167) ਨੂੰ ਸ਼ਾਮਲ ਕੀਤਾ ਗਿਆ ਹੈ।
ਉਪ ਮੰਡਲ ਧੂਰੀ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਦਮਨਵੀਰ ਸਿੰਘ (8054545006) ,
ਨਾਇਬ ਤਹਿਸੀਲਦਾਰ ਵਿਜੈ ਕੁਮਾਰ ਅਹੀਰ (9417295320), ਬੀ.ਡੀ.ਪੀ.ਓ. ਜਸਵਿੰਦਰ ਸਿੰਘ ਬੱਗਾ (9478902673), ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ (9646015752), ਐਸ.ਐਮ.ਓ. ਡਾ: ਮੁਹੰਮਦ ਅਖ਼ਤਰ (9914283200), ਐਸ.ਡੀ.ਓ.ਲੋਕ ਨਿਰਮਾਣ ਮੁਨੀਸ਼ ਕੁਮਾਰ (8847451674) ਅਤੇ ਜ਼ਿਲ੍ਹਾ ਫਾਇਰ ਅਫਸਰ ਹਰਿੰਦਰ ਪਾਲ ਸਿੰਘ (9501904790) ਤੇ ਰੁਪੇਸ਼ ਕੁਮਾਰ ਫਾਇਰਮੈਨ (8054545539) ਨੂੰ ਸ਼ਾਮਲ ਕੀਤਾ ਗਿਆ ਹੈ।
ਉਪ ਮੰਡਲ ਭਵਾਨੀਗੜ੍ਹ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਰਾਹੁਲ ਕੋਸ਼ਲ, (8054500217), ਨਾਇਬ ਤਹਿਸੀਲਦਾਰ ਇਕਬਾਲ ਸਿੰਘ, (9815326992), ਬੀ.ਡੀ.ਪੀ.ਓ. ਲੈਨਿਨ ਗਰਗ (9872521300), ਕਾਰਜ ਸਾਧਕ ਅਫਸਰ ਅਸ਼ਵਨੀ ਕੁਮਾਰ (9646060802), ਐਸ.ਐੱਮ.ਓ. ਡਾ. ਵਿਨੋਦ ਕੁਮਾਰ (9417331100), ਐਸ.ਡੀ.ਓ. ਲੋਕ ਨਿਰਮਾਣ ਲਵਜੀਤ ਸਿੰਘ (9464705857) ਅਤੇ ਹਰਿੰਦਰ ਪਾਲ ਸਿੰਘ, ਜ਼ਿਲ੍ਹਾ ਫਾਇਰ ਅਫਸਰ (9501904790) ਰਾਣਾ ਨਰਿੰਦਰ, ਸਬ ਫਾਇਰ ਅਫਸਰ (8558835167) ਸ਼ਾਮਲ ਹਨ।
ਉਪ ਮੰਡਲ ਦਿੜ੍ਹਬਾ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਰੁਪਿੰਦਰ ਕੌਰ, (8054545009),
ਕੁਲਵਿੰਦਰ ਸਿੰਘ, ਨਾਇਬ ਤਹਿਸੀਲਦਾਰ (9815542436), ਬੀ ਡੀ ਪੀ ਓ ਪ੍ਰਦੀਪ ਸ਼ਾਰਦਾ (9872207534), ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ (9646827005), ਐੱਸ ਐਮ ਓ ਡਾ. ਯਾਦਵਿੰਦਰ ਕੌਰ (9872778870), ਐਸ.ਡੀ.ਓ. ਲੋਕ ਨਿਰਮਾਣ ਦਲਜੀਤ ਸਿੰਘ (9115049005) ਅਤੇ ਹਰਿੰਦਰ ਪਾਲ ਸਿੰਘ, ਜ਼ਿਲ੍ਹਾ ਫਾਇਰ ਅਫਸਰ (9501904790) ਰਾਣਾ ਨਰਿੰਦਰ, ਸਬ ਅਫਸਰ ਫਾਇਰ (8558835167) ਸ਼ਾਮਲ ਹਨ।
ਉਪ ਮੰਡਲ ਲਹਿਰਾ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਦੀਪਇੰਦਰਪਾਲ ਸਿੰਘ (8054500224), ਪ੍ਰਵੀਨ ਕੁਮਾਰ ਛਿੱਬੜ, ਤਹਿਸੀਲਦਾਰ (9876502614), ਬੀ ਡੀ ਪੀ ਓ ਰਾਜਪਾਲ (7347256713), ਕਾਰਜ ਸਾਧਕ ਅਫਸਰ ਸੰਜੈ ਬਾਂਸਲ (9780200721), ਐੱਸ ਐਮ ਓ ਡਾ:ਸੰਜੇ ਬਾਂਸਲ (9814523018), ਐਸ.ਡੀ.ਓ. ਲੋਕ ਨਿਰਮਾਣ ਸੁਖਵੀਰ ਸਿੰਘ (8872899199) ਅਤੇ ਹਰਿੰਦਰ ਪਾਲ ਸਿੰਘ, ਜ਼ਿਲ੍ਹਾ ਫਾਇਰ ਅਫਸਰ (9501904790 ਤੇ ਲਵਕੁਸ਼ ਸਬ ਫਾਇਰ ਅਫਸਰ (9914540344) ਨੂੰ ਸ਼ਾਮਲ ਕੀਤਾ ਗਿਆ ਹੈ।
ਉਪ ਮੰਡਲ ਮੂਣਕ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਗੁਰਿੰਦਰ ਸਿੰਘ, (8054545011),
ਗੁਰਦੀਪ ਸਿੰਘ, ਨਾਇਬ ਤਹਿਸੀਲਦਾਰ (7087705100), ਵਿਨੋਦ ਕੁਮਾਰ ਬੀ ਡੀ ਪੀ ਓ (9781415006), ਬਰਜਿੰਦਰ ਸਿੰਘ, ਕਾਰਜ ਸਾਧਕ ਅਫਸਰ (9888518255),
ਐੱਸ ਐਮ ਓ ਡਾ: ਲਵਰਾਜ ਪਵਾਰ (7589116030), ਐਸ.ਡੀ.ਓ. ਲੋਕ ਨਿਰਮਾਣ
ਸੁਖਵੀਰ ਸਿੰਘ (8872899199) ਅਤੇ
ਹਰਿੰਦਰ ਪਾਲ ਸਿੰਘ, ਜ਼ਿਲ੍ਹਾ ਫਾਇਰ ਅਫਸਰ (9501904790) ਤੇ ਅਮਰੀਕ ਸਿੰਘ ਫਾਇਰਮੈਨ (9464267466) ਸ਼ਾਮਲ ਹਨ।
ਉਪ ਮੰਡਲ ਸੁਨਾਮ ਊਧਮ ਸਿੰਘ ਵਾਲਾ ਦੀ ਟੀਮ ਵਿੱਚ ਉਪ ਕਪਤਾਨ ਪੁਲਿਸ ਹਰਵਿੰਦਰ ਸਿੰਘ (8054545008), ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ (9876600920), ਬੀ ਡੀ ਪੀ ਓ ਸੰਜੀਵ ਕੁਮਾਰ (7740026562), ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ (9417070070), ਐੱਸ ਐਮ ਓ ਡਾ: ਗੁਰਮੇਲ ਸਿੰਘ (8847059533), ਐਸ.ਡੀ.ਓ. ਲੋਕ ਨਿਰਮਾਣ ਅਨਿਲ ਕੁਮਾਰ (8054938221) ਅਤੇ ਹਰਿੰਦਰ ਪਾਲ ਸਿੰਘ, ਜ਼ਿਲ੍ਹਾ ਫਾਇਰ ਅਫਸਰ (9501904790) ਤੇ ਲਵਕੁਸ਼ ਸਬ ਫਾਇਰ ਅਫਸਰ (9914540344) ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
ਇਹ ਟੀਮਾਂ ਅਪਾਤਕਾਲੀਨ ਕੰਟਰੋਲ ਰੂਮ, ਸੰਗਰੂਰ ਪਾਸੋਂ ਮੈਸੇਜ ਪ੍ਰਾਪਤ ਹੋਣ ‘ਤੇ ਤੁਰੰਤ ਰਿਸਪਾਂਸ ਦੇਣਗੀਆਂ। ਉਪ-ਮੰਡਲ ਮੈਜਿਸਟਰੇਟਸ ਇਹਨਾਂ ਟੀਮਾਂ ਦੀਆਂ ਸ਼ਿਫਟ-ਵਾਇਜ਼ ਬੈਕ-ਅਪ ਟੀਮਾਂ ਦਾ ਗਠਨ ਕਰਨਗੇ, ਜੋ 24×7 ਕੰਮ ਕਰਨਗੀਆਂ। ਇਹ ਟੀਮਾਂ ਲੋੜ ਪੈਣ ‘ਤੇ ਘਟਨਾ-ਸਥਲ ‘ਤੇ ਤੁਰੰਤ ਪਹੁੰਚਣਗੀਆਂ, ਮੌਕਾ-ਸਥਾਨ ਨੂੰ ਕੌਰਡਨ ਆਫ
ਕਰਨਗੀਆਂ ਅਤੇ ਤੈਅ ਹਦਾਇਤਾਂ ਮੁਤਾਬਿਕ ਕਾਰਵਾਈ ਕਰਦੇ ਹੋਏ, ਡਿਪਟੀ ਕਮਿਸ਼ਨਰ
ਅਤੇ ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਨੂੰ ਸੂਚਿਤ ਕਰਨਗੀਆਂ।
ਸਿਵਲ ਸਰਜਨ, ਸੰਗਰੂਰ ਇਹਨਾਂ ਟੀਮਾਂ ਨਾਲ 12-12 ਘੰਟਿਆਂ ਦੀ ਸ਼ਿਫਟ ਨਾਲ ਐਂਬੂਲੈਂਸਾਂ (ਘੱਟੋ-ਘੱਟ 2-2) ਮੈਪ ਕਰਨਗੇ, ਜੋ 24×7 ਕੰਮ ਕਰਨਗੀਆਂ ਅਤੇ ਇਹ ਐਂਬੂਲੈਂਸਾਂ ਮੈਸੇਜ ਪ੍ਰਾਪਤ ਹੋਣ ‘ਤੇ 5 ਮਿੰਟਾਂ ਦੇ ਅੰਦਰ ਨਿਰਧਾਰਿਤ ਜਗ੍ਹਾ ਪਹੁੰਚਣਗੀਆਂ।
ਜ਼ਿਲ੍ਹਾ ਫਾਇਰ ਅਫਸਰ, ਸੰਗਰੂਰ ਇਹਨਾਂ ਟੀਮਾਂ ਨਾਲ 12-12 ਘੰਟਿਆਂ ਦੀ ਸ਼ਿਫਟ ਨਾਲ ਫਾਇਰ ਬ੍ਰਿਗੇਡ ਮੈਪ ਕਰਨਗੇ, ਜੋ 24×7 ਕੰਮ ਕਰਨਗੀਆਂ ਅਤੇ ਇਹ ਫਾਇਰ ਬ੍ਰਿਗੇਡ ਮੈਸੇਜ ਪ੍ਰਾਪਤ ਹੋਣ ‘ਤੇ 5 ਮਿੰਟਾਂ ਦੇ ਅੰਦਰ ਨਿਰਧਾਰਿਤ ਜਗ੍ਹਾ ਪਹੁੰਚਣਗੀਆਂ।