ਭਾਰਤ ਅਤੇ ਪਾਕਿਸਤਾਨ ਦੇਸ਼ਾਂ ਵਿਚਕਾਰ ਹੋਈ ਜੰਗਬੰਦੀ ਤੋਂ ਬਾਅਦ ਸਥਿਤੀ ਸ਼ਾਂਤਮਈ ਹੈ। ਜ਼ਿਲ੍ਹੇ ਵਿੱਚ ਸਾਵਧਾਨੀ ਵਜੋਂ ਅਗਲੇ 48 ਘੰਟੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਫਾਜ਼ਿਲਕਾ, 12 ਮਈ, ਦੇਸ਼ ਕਲਿੱਕ ਬਿਓਰੋ :
ਭਾਰਤ ਅਤੇ ਪਾਕਿਸਤਾਨ ਦੇਸ਼ਾਂ ਵਿਚਕਾਰ ਹੋਈ ਜੰਗਬੰਦੀ ਤੋਂ ਬਾਅਦ ਸਥਿਤੀ ਸ਼ਾਂਤਮਈ ਹੈ। ਜ਼ਿਲ੍ਹੇ ਵਿੱਚ ਸਾਵਧਾਨੀ ਵਜੋਂ ਅਗਲੇ 48 ਘੰਟੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਾਵਧਾਨੀ ਵਜੋਂ ਅਗਲੇ 48 ਘੰਟੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਕਿਹਾ ਗਿਆ ਹੈ ਕਿ ਸਥਿਤੀ ਸ਼ਾਂਤਮਈ ਹੈ। ਸਿਰਫ ਸਾਵਧਾਨੀ ਅਤੇ ਪਰਹੇਜ਼ ਵਜੋਂ ਸਕੂਲ ਬੰਦ ਕੀਤੇ ਗਏ ਹਨ। ਇਹ ਵੀ ਕਿਹਾ ਗਿਆ ਕਿ ਕਿਸੇ ਘਬਰਾਹਟ ਵਿੱਚ ਨਾ ਆਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਣ ਵਾਲੇ ਸੰਦੇਸ਼ ਦਾ ਪਾਲਣ ਕਰੋ। ਡਿਪਟੀ ਕਮਿਸ਼ਨਰ ਵੱਲੋਂ ਮਿਲ ਰਹੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੂਹ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ।