ਮੋਗਾ: 2 ਮਈ, ਦੇਸ਼ ਕਲਿੱਕ ਬਿਓਰੋ
ਖੱਤਰੀ ਸਭਾ ਮੋਗਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਨੇ ਅੱਜ ਇੱਥੇ ਖੱਤਰੀ ਭਵਨ ਵਿੱਚ ਖੱਤਰੀ ਸਭਾ ਦੇ ਮੈਂਬਰਾਂ ਦੀ ਵੱਡੀ ਗਿਣਤੀ ਦੀ ਇਕੱਤਰਤਾ ਵਿੱਚ ਖੱਤਰੀ ਸਭਾ ਦੇ ਸੀਨੀਅਰ ਮੈਂਬਰ ਪੱਤਰਕਾਰ ਰਾਜੇਸ਼ ਕੋਛੜ ਨੂੰ ਖੱਤਰੀ ਸਭਾ ਮੋਗਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਮੈਂਬਰਾਂ ਨੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੋਛੜ ਨੂੰ ਸਿਰੋਪਾਓ ਪਹਿਨਾ ਕੇ ਅਤੇ ਫੁੱਲ ਮਾਲਾਵਾਂ ਪਹਿਨਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਭਾ ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੇ ਦੱਸਿਆ ਕਿ ਰਜੇਸ਼ ਕੋਛੜ ਦੀ ਬਤੌਰ ਸੀਨੀਅਰ ਮੀਤ ਪ੍ਰਧਾਨ ਬਣਾਉਣ ਲਈ ਸਭਾ ਦੇ ਪ੍ਰਚਾਰ ਸਕੱਤਰ ਅਤੇ ਬ੍ਰਾਂਡ ਅੰਬੈਸਡਰ ਰਕੇਸ਼ ਸਿਤਾਰਾ ਨੇ ਸਭਾ ਨੂੰ ਸੁਝਾਅ ਦਿੱਤਾ ਸੀ। ਇਸ ਲਈ ਸਭਾ ਨੇ ਰਕੇਸ਼ ਸਿਤਾਰਾ ਦਾ ਅਭਾਰ ਪ੍ਰਗਟ ਕੀਤਾ। ਇਸ ਮੌਕੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਨੇ ਕਿਹਾ ਕਿ ਖੱਤਰੀ ਸਭਾ ਮੋਗਾ ਪੰਜਾਬ ਭਰ ਦੀਆਂ ਸਥਾਨਕ ਖੱਤਰੀ ਸਭਾਵਾਂ ਦੀ ਇੱਕ ਸਿਰਮੌਰ ਸਥਾਨਕ ਖੱਤਰੀ ਸਭਾ ਹੈ ਜਿਹੜੀ ਪੰਜਾਬ ਭਰ ਵਿੱਚ ਇੱਕ ਮਜ਼ਬੂਤ ਅਤੇ ਸੰਗਠਿਤ ਸਭਾ ਮੰਨੀ ਜਾਂਦੀ ਹੈ। ਧੀਰ ਅਤੇ ਜੈਦਕਾ ਨੇ ਕਿਹਾ ਕਿ ਪੱਤਰਕਾਰ ਰਜੇਸ਼ ਕੋਛੜ ਜਿਹੜੇ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਨ ਉਨ੍ਹਾਂ ਦੇ ਖੱਤਰੀ ਸਭਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਬਣਨ ਨਾਲ ਟੀਮ ਖੱਤਰੀ ਸਭਾ ਮੋਗਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਇਸ ਮੌਕੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੋਛੜ ਨੇ ਉਨ੍ਹਾਂ ਨੂੰ ਸੌਂਪੀ ਗਈ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਹੁਦੇਦਾਰ ਐਮ ਐਲ ਮੋਲੜੀ, ਮਹਿਲਾ ਖੱਤਰੀ ਸਭਾ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਪ੍ਰਿੰਸੀਪਲ ਸੁਮਨ ਮਲਹੋਤਰਾ, ਯੁਵਾ ਖੱਤਰੀ ਸਭਾ ਚੇਅਰਮੈਨ ਜਗਜੀਵ ਧੀਰ, ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ, ਸਾਬਕਾ ਤਹਿਸੀਲਦਾਰ ਜਸਵੰਤ ਦਾਨੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਵੀਰ ਸਿੰਘ ਸਹਿਗਲ, ਪ੍ਰਦੀਪ ਭੰਡਾਰੀ, ਰਕੇਸ਼ ਸਿਤਾਰਾ, ਨਿਸੀ ਰਕੇਸ਼ ਵਿਜ, ਸੁਮਨ ਕਾਂਤ ਵਿਜ, ਸਾਬਕਾ ਐਮ ਸੀ ਕ੍ਰਿਸ਼ਨ ਸੂਦ, ਸੰਜੀਵ ਕੌੜਾ, ਸੁਰਿੰਦਰ ਪੁਰੀ ਮਾਣੂੰਕੇ, ਸੁਸ਼ੀਲ ਸਿਆਲ, ਸੁਭਾਸ਼ ਉਪਲ, ਸੰਨੀ ਭੰਡਾਰੀ, ਅਮੀਸ਼ ਭੰਡਾਰੀ, ਅਜੇ ਸੱਚਰ, ਕਰਤਾਰ ਸਿੰਘ ਸੋਢੀ, ਡਾਕਟਰ ਮਹਿੰਦਰ ਪਾਲ ਸੱਬਰਵਾਲ ਸੀਨੀਅਰ ਮੀਤ ਪ੍ਰਧਾਨ, ਆਦਰਸ਼ ਪੱਬੀ, ਸ਼ਿਵਾਂਗ ਸਾਹਨੀ, ਪਵਨ ਕਪੂਰ, ਸਰਬਜੀਤ ਮੈਂਗੀ, ਅਸ਼ੋਕ ਕਾਲੀਆ ਵਿਸ਼ੇਸ਼ ਤੌਰ ਤੇ ਹਾਜਰ ਸਨ।