ਨਵੀਂ ਦਿੱਲੀ, 12 ਮਈ, ਦੇਸ਼ ਕਲਿਕ ਬਿਊਰੋ :
ਜੰਗਬੰਦੀ ‘ਤੇ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਵਿਚਕਾਰ ਦੁਪਹਿਰ 12 ਵਜੇ ਹੋਣ ਵਾਲੀ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ। ਗੱਲਬਾਤ ਤੋਂ ਬਾਅਦ ਦੁਪਹਿਰ 2:30 ਵਜੇ ਇੱਕ ਪ੍ਰੈਸ ਬ੍ਰੀਫਿੰਗ ਹੋਣੀ ਸੀ; ਇਸਦਾ ਸਮਾਂ ਵੀ ਬਦਲ ਸਕਦਾ ਹੈ। ਕੋਈ ਹੋਰ ਦੇਸ਼ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਵੇਗਾ।ਜਿਕਰਯੋਗ ਹੈ ਕਿ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋਈ ਸੀ।
ਫੌਜੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ 12 ਏਅਰਬੇਸਾਂ ਤੋਂ ਡਰੋਨ ਲਾਂਚ ਕੀਤੇ ਸਨ। ਇਸ ਤੋਂ ਪਹਿਲਾਂ 10 ਮਈ ਨੂੰ ਸ਼ਾਮ 6:30 ਵਜੇ ਤਿੰਨਾਂ ਫੌਜਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ।ਜਿਸ ਵਿੱਚ ਦੱਸਿਆ ਗਿਆ ਕਿ ਜਿਸ ਉਦੇਸ਼ ਲਈ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਗਿਆ ਸੀ, ਉਹ ਟੀਚਾ ਪ੍ਰਾਪਤ ਹੋ ਗਿਆ ਹੈ।

ਭਾਰਤ-ਪਾਕਿਸਤਾਨ ਵਿਚਾਲੇ DGMO ਪੱਧਰ ਦੀ ਗੱਲਬਾਤ ਦਾ ਸਮਾਂ ਤਬਦੀਲ
Published on: May 12, 2025 1:50 pm