ਅੱਜ ਦਾ ਇਤਿਹਾਸ

Published on: May 13, 2025 6:40 am

ਰਾਸ਼ਟਰੀ


13 ਮਈ 1952 ਨੂੰ ਆਜ਼ਾਦ ਭਾਰਤ ਦੀ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਸੀ
ਚੰਡੀਗੜ੍ਹ, 13 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 13 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 13 ਮਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 13 ਮਈ 2017 ਵਿੱਚ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ WannaCry ਰੈਨਸਮਵੇਅਰ ਤੋਂ ਪ੍ਰਭਾਵਿਤ ਹੋਏ ਸਨ।
  • 13 ਮਈ 2016 ਨੂੰ ਸੰਤ ਨਿਰੰਕਾਰੀ ਮਿਸ਼ਨ ਦੇ ਅਧਿਆਤਮਿਕ ਗੁਰੂ ਬਾਬਾ ਹਰਦੇਵ ਸਿੰਘ ਦਾ ਦੇਹਾਂਤ ਹੋ ਗਿਆ ਸੀ। 
  • 2010 ਵਿੱਚ ਅੱਜ ਦੇ ਦਿਨ ਭਾਰਤੀ ਸਮਾਜ ਸੇਵਿਕਾ ਈਲਾ ਭੱਟ ਨੂੰ ਨਿਵਾਨੋ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
  • 13 ਮਈ 2008 ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸਾਰੇ 9 ਮੰਤਰੀਆਂ ਨੇ ਜੱਜਾਂ ਦੀ ਬਹਾਲੀ ਦੇ ਮੁੱਦੇ ‘ਤੇ ਅਸਤੀਫਾ ਦੇ ਦਿੱਤਾ ਸੀ ।
  • ਅੱਜ ਦੇ ਦਿਨ 2006 ਵਿੱਚ, ਮਸ਼ਹੂਰ ਭਾਰਤੀ ਡਾਕਟਰ ਹੇਮਲਤਾ ਗੁਪਤਾ ਦਾ ਦਿਹਾਂਤ ਹੋ ਗਿਆ ਸੀ। 
  • 13 ਮਈ 2003 ਨੂੰ ਰਿਆਧ ਵਿੱਚ ਆਤਮਘਾਤੀ ਹਮਲਿਆਂ ਵਿੱਚ 29 ਲੋਕ ਮਾਰੇ ਗਏ ਸਨ। 
  • 13 ਮਈ 2000 ਨੂੰ ਮਿਸ ਇੰਡੀਆ ਲਾਰਾ ਦੱਤਾ ਨੇ ਸਾਈਪ੍ਰਸ ਵਿਖੇ ਮੁਕਾਬਲੇ ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। 
  • 13 ਮਈ, 1995 ਨੂੰ, ਚੇਲਸੀ ਸਮਿਥ 1995 ਦੀ ਮਿਸ ਯੂਨੀਵਰਸ ਬਣੀ ਸੀ।
  • ਅੱਜ ਦੇ ਦਿਨ 1962 ਵਿੱਚ, ਸਰਵਪੱਲੀ ਰਾਧਾਕ੍ਰਿਸ਼ਨਨ ਦੇਸ਼ ਦੇ ਦੂਜੇ ਰਾਸ਼ਟਰਪਤੀ ਬਣੇ ਸਨ।
  • 13 ਮਈ, 1960 ਨੂੰ ਮੈਕਸ ਇਸੇਲਿਨ ਦੀ ਅਗਵਾਈ ਵਿੱਚ ਇੱਕ ਖੋਜੀ ਸਵਿਸ ਟੀਮ ਹਿਮਾਲਿਆ ਵਿੱਚ ਧੌਲਾਗਿਰੀ ਪਹਾੜ ਦੀ ਚੋਟੀ ‘ਤੇ ਪਹੁੰਚੀ ਸੀ।
  • 13 ਮਈ 1952 ਨੂੰ ਆਜ਼ਾਦ ਭਾਰਤ ਦੀ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਸੀ।
  • 13 ਮਈ 1918 ਨੂੰ ਭਾਰਤ ਨੇ ਰਾਜਸਥਾਨ ਦੇ ਪੋਖਰਣ ਵਿੱਚ ਦੋ ਪ੍ਰਮਾਣੂ ਪ੍ਰੀਖਣ ਕੀਤੇ ਸਨ।
  • ਅੱਜ ਦੇ ਦਿਨ 1905 ਵਿੱਚ, ਭਾਰਤ ਦੇ ਸਾਬਕਾ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦਾ ਜਨਮ ਹੋਇਆ ਸੀ।
  • 13 ਮਈ 1830 ਨੂੰ ਇਕਵਾਡੋਰ ਗਣਰਾਜ ਦੀ ਸਥਾਪਨਾ ਹੋਈ ਸੀ ਅਤੇ ਜੁਆਨ ਜੋਸ ਫਲੋਰੇਸ ਇਸਦੇ ਪਹਿਲੇ ਰਾਸ਼ਟਰਪਤੀ ਬਣੇ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।