ਪੰਜਾਬ ਦੇ ਇੱਕ ਸਰਕਾਰੀ ਸਕੂਲ ‘ਚ ਮਿਡ ਡੇ ਮੀਲ ਵਰਕਰ ਦੇ ਪਤੀ ਨੇ ਕੀਤੀ ਚੋਰੀ, ਘਟਨਾ CCTV ’ਚ ਕੈਦ,

Published on: May 13, 2025 5:43 pm

ਸਿੱਖਿਆ \ ਤਕਨਾਲੋਜੀ


ਖੰਨਾ, 13 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਨੌਜਵਾਨਾਂ ਨੇ ਸਕੂਲ ਦੀ ਕੰਧ ਟੱਪ ਕੇ ਲੋਹੇ ਦੀ ਗਰਿੱਲ ਚੋਰੀ ਕਰ ਲਈ। ਇਹ ਸਾਰੀ ਘਟਨਾ ਸਹਿਕਾਰੀ ਸਭਾ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਹ ਚੋਰੀ ਦੀ ਘਟਨਾ ਖੰਨਾ ਦੇ ਪਿੰਡ ਰੋਹਣੋਂ ਕਲਾਂ ਵਿਖੇ ਵਾਪਰੀ।ਜਾਂਚ ਦੌਰਾਨ, ਇੱਕ ਚੋਰ ਦੀ ਪਛਾਣ ਹਰਚੰਦ ਸਿੰਘ ਵਜੋਂ ਹੋਈ। ਉਹ ਕਰਮਜੀਤ ਕੌਰ ਦਾ ਪਤੀ ਹੈ, ਜੋ ਸਕੂਲ ਵਿੱਚ ਮਿਡ-ਡੇਅ ਮੀਲ ਬਣਾਉਂਦੀ ਤੇ ਸਫਾਈ ਸੇਵਕ ਵਜੋਂ ਕੰਮ ਕਰਦੀ ਹੈ। ਹਰਚਨ ਸਿੰਘ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਹ ਚੋਰੀ ਕੀਤੀ। ਸਦਰ ਥਾਣੇ ‘ਚ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਦੋਂ ਬੀਤੇ ਦਿਨੀ ਸਵੇਰੇ ਸਕੂਲ ਖੁੱਲ੍ਹਿਆ ਤਾਂ ਪਿੰਡ ਦੇ ਸਰਪੰਚ ਰਣਜੀਤ ਸਿੰਘ ਅਤੇ ਹਾਕਮ ਸਿੰਘ ਨੇ ਸਕੂਲ ਇੰਚਾਰਜ ਪ੍ਰਦੀਪ ਕੁਮਾਰ ਨੂੰ ਇਸ ਘਟਨਾ ਬਾਰੇ ਦੱਸਿਆ। ਸੀਸੀਟੀਵੀ ਫੁਟੇਜ ਵਿੱਚ ਇੱਕ ਵਿਅਕਤੀ ਸਕੂਲ ਵਿੱਚੋਂ ਗਰਿੱਲ ਚੋਰੀ ਕਰਦਾ ਅਤੇ ਆਪਣੇ ਦੋ ਸਾਥੀਆਂ ਨਾਲ ਬਾਈਕ ‘ਤੇ ਭੱਜਦਾ ਦਿਖਾਈ ਦੇ ਰਿਹਾ ਹੈ।
ਜਦੋਂ ਸਕੂਲ ਸਟਾਫ਼ ਨੇ ਇਮਾਰਤ ਦਾ ਮੁਆਇਨਾ ਕੀਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਸਕੂਲ ਦੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਇੱਕ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉੱਥੋਂ ਲੋਹੇ ਦੀ ਗਰਿੱਲ ਗਾਇਬ ਸੀ। ਹਰਚੰਦ ਸਿੰਘ ਪਹਿਲਾਂ ਹੀ ਸਕੂਲ ‘ਚ ਆਉਂਦਾ-ਜਾਂਦਾ ਰਹਿੰਦਾ ਸੀ, ਜਿਸ ਕਾਰਨ ਉਸਨੂੰ ਸਕੂਲ ਦੀ ਪੂਰੀ ਜਾਣਕਾਰੀ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।