ਮੋਰਿੰਡਾ, 13 ਮਈ (ਭਟੋਆ)
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੋਹੰਡ ਗੇਟ ਵਿਖੇ ਚੱਲ ਰਹੇ ਅੱਜ ਦੇ ਧਰਨੇ-ਪ੍ਰਦਰਸ਼ਨ ਨੂੰ ਕਾਮਯਾਬ ਬਨਾਉਣ ਲਈ ਸ਼ਾਮਿਲ ਹੋਏ ਵਰਕਰਾਂ ਦਾ ਧੰਨਵਾਦ ਕੀਤਾ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਤੇ ਵਲੰਟੀਅਰਾਂ ਵੱਲੋਂ ਧਰਨੇ ਦੀ ਸਫਲਤਾ ਲਈ ਤਨੋ ਮਨੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਧਰਨੇ ਵਿੱਚ ਸੀਨੀਅਰ ਆਪ ਆਗੂ ਬੀਰਦਵਿੰਦਰ ਸਿੰਘ ਬੱਲਾਂ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨਪੀ ਰਾਣਾ, ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਐਸਸੀ ਵਿੰਗ ਦੇ ਪ੍ਰਧਾਨ ਨਵਦੀਪ ਸਿੰਘ ਟੋਨੀ ਅਤੇ ਮਿਹਰਬਾਨ ਸਿੰਘ, ਰਜਿੰਦਰ ਸਿੰਘ ਰਾਜਾ, ਪੁਰਸ਼ੋਤਮ ਸਿੰਘ ਮਾਹਲ, ਨਿਰਪਾਲ ਸਿੰਘ ਮੰਡੇਰ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਾਕਾ, ਕੁਲਵੰਤ ਸਿੰਘ ਸੁਰਤਾਪੁਰ, ਬਲਵਿੰਦਰ ਸਿੰਘ ਚੈੜੀਆਂ, ਜਗਤਾਰ ਸਿੰਘ ਸਹੇੜੀ, ਕੇਵਲ ਜੋਸ਼ੀ, ਅਮਰੀਕ ਸਿੰਘ ਢੰਗਰਾਲੀ, ਗੁਰਪ੍ਰੀਤ ਸਿੰਘ ਸਿਲ, ਲਖਵੀਰ ਸਿੰਘ ਤਾਜਪੁਰ, ਬਲਬੀਰ ਸਿੰਘ ਮਹਿਤੋਤ, ਮਲਕੀਤ ਸਿੰਘ ਜਿੰਦਾ ਪੁਰ, ਅਮ੍ਰਿਤ ਪਾਲ ਸਿੰਘ ਸਿੰਘ ਭਗਵੰਤ ਪੂਰਾ, ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਬਿੱਟੂ, ਸਮਸ਼ੇਰ ਸਿੰਘ ਮੰਗੀ, ਭੁਪਿੰਦਰ ਸਿੰਘ ਭੂਰਾ,
ਦਰਸ਼ਨ ਸਿੰਘ ਵਰਮਾ ਐਮ.ਸੀ,
ਨਰਿੰਦਰ ਸਿੰਘ (ਕੋਚ) ਐਮ. ਸੀ
ਗਗਨਦੀਪ ਸਿੰਘ ਧਨੋਆ ਐਮ.ਸੀ,
ਨਿਰਮਲ ਸਿੰਘ ਮਾਵੀ, ਹਰਿੰਦਰ ਸਿੰਘ ਜਟਾਣਾ, ਸਵਰਨ ਸਿੰਘ ਜਟਾਣਾ, ਜਸਮੇਰ ਸਿੰਘ ਗੜਾਂਗਾਂ, ਹਰਦੀਪ ਸਿੰਘ ਗੜਾਂਗਾਂ, ਅਮਰ ਸਿੰਘ ਸੋਲਖੀਆਂ, ਕੁਲਵੰਤ ਸਿੰਘ ਬੱਤਾ, ਇਕਬਾਲ ਸਿੰਘ ਬੱਤਾ, ਸੁਖਜਿੰਦਰ ਸਿੰਘ ਸੋਹੀ,ਕੁਲਦੀਪ ਸਿੰਘ ਭੈਣੀ, ਹਰਮਿੰਦਰ ਸਿੰਘ ਮਿੰਦੀ,ਰਣਜੀਤ ਸਿੰਘ ਫਤਿਹਪੁਰ ਥੇੜੀ ਆਦਿ ਨੇ ਵੀ ਸਹਿਯੋਗ ਦਿੱਤਾ।