ਚੰਡੀਗੜ੍ਹ,14 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਵੱਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪ੍ਰਵਾਨ ਹੋਈਆਂ ਛੁੱਟੀਆਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਕਰਮਚਾਰੀਆਂ ਅਤੇ ਕਰਮਚਾਰੀਆਂ ਦੀਆਂ ਪ੍ਰਵਾਨ ਹੋਈਆਂ ਛੁੱਟੀਆਂ 31 ਮਈ 2025 ਤੱਕ ਰੱਦ ਕਰਨ ਸਬੰਧੀ ਹੁਕਮ ਕੀਤੇ ਗਏ ਸਨ। ਹੁਣ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਸੁਧਾਰ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ, ਕਰਮਚਾਰੀ ਨੂੰ ਛੁੱਟੀ ਦੀ ਲੋੜ ਹੋਵੇ ਤਾਂ ਨਵੇਂ ਸਿਰੇ ਤੋਂ ਛੁੱਟੀ ਅਪਲਾਈ ਕਰਨਗੇ।
