ਨਵੀਂ ਦਿੱਲੀ, 14 ਮਈ, ਦੇਸ਼ ਕਲਿਕ ਬਿਊਰੋ :
ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਗਵਈ ਨੂੰ ਸੀਜੇਆਈ ਵਜੋਂ ਅਹੁਦੇ ਦੀ ਸਹੁੰ ਚੁਕਾਈ। ਮੌਜੂਦਾ ਸੀਜੇਆਈ ਸੰਜੀਵ ਖੰਨਾ ਦਾ ਕਾਰਜਕਾਲ 13 ਮਈ ਨੂੰ ਖਤਮ ਹੋ ਗਿਆ ਸੀ।
ਜਸਟਿਸ ਗਵਈ ਦਾ ਨਾਮ ਸੀਜੇਆਈ ਖੰਨਾ ਤੋਂ ਬਾਅਦ ਸੀਨੀਆਰਤਾ ਸੂਚੀ ਵਿੱਚ ਸੀ। ਇਸੇ ਲਈ ਜਸਟਿਸ ਖੰਨਾ ਨੇ ਉਨ੍ਹਾਂ ਦਾ ਨਾਮ ਅੱਗੇ ਰੱਖਿਆ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਸਿਰਫ਼ 7 ਮਹੀਨਿਆਂ ਲਈ ਹੈ।
ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਉਨ੍ਹਾਂ ਦੇ ਪ੍ਰੋਫਾਈਲ ਦੇ ਅਨੁਸਾਰ, ਜਸਟਿਸ ਗਵਈ ਨੂੰ 24 ਮਈ, 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ। ਉਨ੍ਹਾਂ ਦੀ ਸੇਵਾਮੁਕਤੀ ਦੀ ਮਿਤੀ 23 ਨਵੰਬਰ 2025 ਹੈ।

ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਬਣੇ ਭਾਰਤ ਦੇ ਚੀਫ਼-ਜਸਟਿਸ
Published on: May 14, 2025 12:12 pm