ਮੋਹਾਲੀ, 14 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। 12ਵੀਂ ਕਲਾਸ ਦਾ ਨਤੀਜਾ 91 ਫੀਸਦੀ ਰਿਹਾ। ਇਸ ਵਾਰ 265388 ਵਿਦਿਆਰਥੀਆਂ ਨੇ ਪੇਪਰ ਦਿੱਤੇ ਜਿਸ ਵਿਚੋਂ 241506 ਵਿਦਿਆਰਥੀ ਪਾਸ ਹੋਏ ਤੇ ਨਤੀਜਾ 91 ਫੀਸਦੀ ਰਿਹਾ। ਐਲਾਨੇ ਨਤੀਜੇ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਕੁੜੀਆਂ ਦੀ ਪਾਸ ਫੀਸਦੀ 94.32 ਰਹੀ ਜਦੋਂ ਕਿ ਮੁੰਡੇ 88.08 ਫੀਸਦੀ ਪਾਸ ਹੋਏ।
ਐਲਾਨੇ ਗਏ ਨਤੀਜੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਮੋਹਰੀ ਰਿਹਾ। ਅੰਮ੍ਰਿਤਸਰ ਜ਼ਿਲ੍ਹੇ ਦੇ 96.29 ਫੀਸਦੀ ਵਿਦਿਆਰਥੀ ਪਾਸ ਹੋਏ। ਬਰਨਾਲਾ ਜ਼ਿਲ੍ਹਾ ਸਭ ਤੋਂ ਫਾਡੀ ਰਿਹਾ। ਬਰਨਾਲਾ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਾ 86.07 ਫੀਸਦੀ ਰਹੀ।

