ਫਤਿਹਗੜ ਸਾਹਿਬ/ਬੱਸੀ ਪਠਾਣਾ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਦਵਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਨਵਦੀਪ ਕੌਰ ਵੱਲੋਂ ਸਿਹਤ ਕੇਂਦਰ ਨੌਗਾਵਾਂ ਦੇ ਪਿੰਡ ਵਜੀਦਪੁਰ, ਸਿਹਤ ਕੇਂਦਰ ਧੂੰਦਾ, ਸਿਹਤ ਕੇਂਦਰ ਦਮਹੇੜੀ ਦੇ ਪਿੰਡ ਖਾਲਸਪੁਰ ਅਤੇ ਸਿਹਤ ਕੇਂਦਰ ਸਹਿਜ਼ਦਪੁਰ ਦੇ ਪਿੰਡ ਖਾਨਪੁਰ ਦੇ ਮਮਤਾ ਦਿਵਸ ਤੇ ਟੀਕਾਕਰਨ ਕੈਂਪਾਂ ਦਾ ਅਚਨਚੇਤ ਦੌਰਾ ਕਰ ਸਮੂਹ ਸਟਾਫ ਨੂੰ ਡਿਉਟੀ ਤੇ ਹਾਜਰ ਹੋਣ ਅਤੇ ਲੋਕਾ ਨੂੰ ਵਧਿਆ ਸਿਹਤ ਸੇਵਾਵਾਂ ਦੇਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੋਕੇ ਤੇ ਉਨ੍ਹਾਂ ਨੇ ਵੱਖ ਵੱਖ ਸੇਵਾਵਾ ਜਿਂਵੇ ਕਿ ਮਾਂ ਅਤੇ ਬੱਚਿਆ ਦੀ ਦੇਖਭਾਲ ਲਈ ਜਲਦ ਤੋਂ ਜਲਦ ਗਰਭਵਤੀ ਅੋਰਤਾਂ ਦੀ ਰਜਿਸਟ੍ਰੇਸ਼ਨ, ਹਾਈ ਰਿਸਕ ਗਰਭਵਤੀ ਅੋਰਤਾ ਦੀ ਲਿਸਟ ਨੂੰ ਮਨਟੇਨ ਕਰਨ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਸਿਹਤ ਸੇਵਾਵਾਂ ਦੇਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਨਵਜਨਮੇ ਬੱਚੇ ਨੂੰ ਬੀ.ਸੀ.ਜੀ ਦਾ ਟੀਕਾ ਲਗਾਉਣ ਅਤੇ ਉਨ੍ਹਾਂ ਨਵਜਨਮੇ ਬੱਚਿਆ ਦਾ ਸਪੂੰਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਆਰ.ਸੀ.ਐੱਚ ਪੋਰਟਲ ਸੰਬਧੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ 100 ਪ੍ਰਤੀਸ਼ਤ ਰਜਿਸਟੇ੍ਸ਼ਨ ਆਰ.ਸੀ.ਐੱਚ ਪੋਰਟਲ ਤੇ ਚੜਾਉਣਾ ਯਕੀਨੀ ਬਣਾਈ ਜਾਵੇ। ਗੈਰਸੰਚਾਰੀ ਰੋਗਾ ਦੀ ਜਾਣਕਾਰੀ ਲੈਦਿਂਆ ਉਨ੍ਹਾਂ ਕਿਹਾ ਕਿ ਲੋਕਾ ਨੂੰ ਦੱਸਿਆ ਜਾਵੇ ਕਿ ਹੈਲਥ ਐਂਡ ਵੈਲਨੈਸ ਸੈਂਟਰ ( ਆਯੂਸ਼ਮਾਨ ਅਰੋਗਿਆ ਕੇਂਦਰ) ਤੇ ਦਵਾਈਆਂ ਉਪਲਬਧ ਹਨ ਅਤੇ ਉਨ੍ਹਾਂ ਨੂੰ ਬਲਡਪ੍ਰੈਸ਼ਰ ਜਾਂ ਸ਼ੂਗਰ ਦੀ ਦਵਾਈਆਂ ਲਈ ਬਾਹਰ ਜਾਣ ਦੀ ਲੋੜ ਨਹੀ ਹੈ ਅਤੇ ਇਹ ਦਵਾਈਆਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੀ ਹੀ ਸਰਕਾਰੀ ਸਿਹਤ ਸੰਸਥਾ ਵਿੱਚ ਮੁਫਤ ਮਿਲ ਰਹੀ ਹੈ। ਡਾ. ਨਵਦੀਪ ਕੌਰ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਲੋਕਾ ਨੂੰ ਵਧਿਆ ਸੇਵਾਵਾ ਦੇਣ ਅਤੇ ਸਰਕਾਰ ਵੱਲੋ ਦਿੱਤਿਆ ਜਾ ਰਹੀ ਸਿਹਤ ਸੁਵਿਧਾਵਾਂ ਬਾਰੇ ਲੋਕਾ ਨੂੰ ਜਾਗਰੂਕ ਕਰ ਲੋਕਾ ਦਾ ਰੁਝਾਅ ਸਰਕਾਰੀ ਸਿਹਤ ਸੰਸਥਾਵਾ ਵੱਲ ਖਿਚਨ ਵਿੱਚ ਯੋਗਦਾਨ ਪਾਉਣ। ਡਾ. ਨਵਦੀਪ ਕੌਰ ਵੱਲੋ ਇਸ ਮੋਕੇ ਤੇ ਸਿਹਤ ਕੇਂਦਰ ਧੂੰਦਾ ਦਾ ਖਾਸ ਤੋਰ ਤੇ ਜਾਇਜਾ ਲਿਆ ਗਿਆ ਅਤੇ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਗਤੀਵਿਧੀਆ ਸੰਬਧੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦੇ ਰਹਿਣ। ਇਸ ਮੌਕੇ ਬਲਾਕ ਐਜ਼ੂਕੇਟਰ ਹੇਮੰਤ ਕੁਮਾਰ, ਇਨਫੋਰਮੇਸ਼ਨ ਅਸਿਸਟੈਂਟ ਅਮਿਤ ਜਿੰਦਲ ਤੇ ਸ਼ੀਤੁ ਮਾਲਰਾ ਹਾਜ਼ਰ ਸਨ।