ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਰਾਸ਼ਟਰੀ

ਸ਼੍ਰੀਨਗਰ, 14 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਵੀ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਵਿੱਚ ਬੁੱਧਵਾਰ ਨੂੰ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। 13 ਮਈ ਨੂੰ ਇੱਥੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ (LeT) ਦੇ ਤਿੰਨ ਅੱਤਵਾਦੀ ਮਾਰੇ ਗਏ ਸਨ।
ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਏਕੇ-47 ਰਾਈਫਲਾਂ, 10 ਏਕੇ-47 ਮੈਗਜ਼ੀਨ, ਤਿੰਨ ਹੱਥਗੋਲੇ, ਦੋ ਵਾਕੀ-ਟਾਕੀ, ਇੱਕ ਪਾਵਰ ਬੈਂਕ, 500 ਤੋਂ ਵੱਧ ਗੋਲੀਆਂ, ਕਈ ਆਧਾਰ ਕਾਰਡ, ਖਾਕੀ ਰੰਗ ਵਰਗੇ ਚਾਰ ਫੌਜੀ ਪਾਊਚ, ਚਾਰ ਕਾਲੇ ਕੱਪੜੇ ਅਤੇ 5,000 ਰੁਪਏ ਤੋਂ ਵੱਧ ਨਕਦੀ ਸ਼ਾਮਲ ਹੈ।
ਜਿਕਰਯੋਗ ਹੈ ਕਿ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਦੇ ਸ਼ੁਕਰੂ ਜੰਗਲਾਤ ਖੇਤਰ ਵਿੱਚ ਮੰਗਲਵਾਰ ਸਵੇਰ ਤੋਂ ਸ਼ਾਮ 4.30 ਵਜੇ ਤੱਕ ਮੁਕਾਬਲਾ ਹੋਇਆ ਸੀ। ਇਸਨੂੰ ਆਪ੍ਰੇਸ਼ਨ ਕੇਲਰ ਦਾ ਨਾਮ ਦਿੱਤਾ ਗਿਆ ਸੀ। ਮਾਰੇ ਗਏ ਅੱਤਵਾਦੀਆਂ ਵਿੱਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਸ਼ਾਹਿਦ ਅਹਿਮਦ ਕੁੱਟੀ ਵੀ ਸ਼ਾਮਲ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।