ਕੈਨੇਡਾ ਦੇ ਮਿਸੀਸਾਗਾ ਵਿਖੇ ਸਿੱਖ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

Published on: May 15, 2025 10:24 am

ਕੌਮਾਂਤਰੀ ਪ੍ਰਵਾਸੀ ਪੰਜਾਬੀ

ਮਿਸੀਸਾਗਾ, 15 ਮਈ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਮਿਸੀਸਾਗਾ ਵਿੱਚ ਟਰੱਕਿੰਗ ਸੁਰੱਖਿਆ ਦਾ ਕਾਰੋਬਾਰ ਚਲਾਉਂਦੇ ਹਰਜੀਤ ਸਿੰਘ ਢੱਡਾ ਦੀ ਬੀਤੇ ਦਿਨੀ ਦੁਪਹਿਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਇਹ ਘਟਨਾ ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨਜ਼ਦੀਕ, ਡਿਕਸਨ ਅਤੇ ਡੇਰੀ ਰੋਡਜ਼ ਦੇ ਨੇੜੇ ਵਾਪਰੀ।
ਹਰਜੀਤ ਸਿੰਘ ਢੱਡਾ, ਜੋ ਕਿ ਮੂਲ ਰੂਪ ਵਿੱਚ ਭਾਰਤ ਦੇ ਉੱਤਰਾਖੰਡ ਰਾਜ ਦੇ ਬਾਜਪੁਰ ਦਾ ਰਹਿਣ ਵਾਲਾ ਹੈ, ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਫੋਨ ਅਤੇ ਸੁਨੇਹੇ ਆ ਰਹੇ ਸਨ। ਇਨ੍ਹਾਂ ਧਮਕੀਆਂ ਵਿੱਚ ਉਸ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ।
ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਹਾਲ ਹੀ ਵਿੱਚ ਹੋਈਆਂ ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।