ਲਖਨਊ ‘ਚ ਅੱਜ ਸਵੇਰੇ ਚੱਲਦੀ ਬੱਸ ਨੂੰ ਲੱਗੀ ਅੱਗ, 5 ਲੋਕ ਜਲ ਕੇ ਮਰੇ

Published on: May 15, 2025 8:35 am

ਰਾਸ਼ਟਰੀ

ਲਖਨਊ, 15 ਮਈ, ਦੇਸ਼ ਕਲਿਕ ਬਿਊਰੋ :
ਲਖਨਊ ਵਿੱਚ ਅੱਜ ਵੀਰਵਾਰ ਸਵੇਰੇ ਇੱਕ ਚੱਲਦੀ ਸਲੀਪਰ ਏਸੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪੰਜ ਯਾਤਰੀ ਜਲ ਕੇ ਮਰ ਗਏ। ਮ੍ਰਿਤਕਾਂ ਵਿੱਚ 2 ਬੱਚੇ, 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। ਬੱਸ ਵਿੱਚ ਲਗਭਗ 80 ਯਾਤਰੀ ਸਵਾਰ ਸਨ। ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ।
ਇਹ ਹਾਦਸਾ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ‘ਤੇ ਸਵੇਰੇ 5 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਯਾਤਰੀਆਂ ਨੇ ਦੱਸਿਆ ਕਿ ਬੱਸ ਅਚਾਨਕ ਧੂੰਏਂ ਨਾਲ ਭਰਨੀ ਸ਼ੁਰੂ ਹੋ ਗਈ। ਲੋਕਾਂ ਨੂੰ ਕੁਝ ਸਮਝ ਨਹੀਂ ਆਇਆ। ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ।
ਆਸ-ਪਾਸ ਦੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਲਗਭਗ 30 ਮਿੰਟਾਂ ਵਿੱਚ ਅੱਗ ਬੁਝਾ ਦਿੱਤੀ ਤੇ ਜਦੋਂ ਅੰਦਰ ਪਹੁੰਚੇ, ਤਾਂ 5 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ।
ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਦਾ ਐਮਰਜੈਂਸੀ ਗੇਟ ਨਹੀਂ ਖੁੱਲ੍ਹਿਆ। ਇਸ ਕਾਰਨ ਪਿੱਛੇ ਬੈਠੇ ਲੋਕ ਫਸ ਗਏ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।