ਨਵੀਂ ਦਿੱਲੀ, 16 ਮਈ, ਦੇਸ਼ ਕਲਿੱਕ ਬਿਓਰੋ :
ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਰੋਜ਼ਾਨਾ ਬਦਲਾਅ ਹੁੰਦਾ ਰਹਿੰਦਾ ਹੈ। ਅੱਜ ਫਿਰ ਕਾਰੋਬਾਰੀ ਦਿਨ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਅੱਜ ਸੋਨੇ ਦੇ ਭਾਅ ਸਸਤੇ ਹੋਏ ਹਨ। ਘਰੇਲੂ ਬਾਜ਼ਾਰ ਵਿੱਚ ਵੀ ਸੋਨਾ ਲਾਲ ਨਿਸ਼ਾਨ ਉਤੇ ਟ੍ਰੇਡ ਕਰਦਾ ਦਿਖਾਈ ਦੇ ਰਿਹਾ ਹੈ। ਸ਼ੁਰੂਆਤ ਕਾਰੋਬਾਰ ਵਿੱਚ ਐਮਸੀਐਕਸ ਐਕਸਚੇਂਜ ਉਤੇ ਸੋਨਾ ਵਾਅਦਾ ਗਿਰਾਵਟ ਨਾਲ ਟ੍ਰੇਡ ਕਰਦਾ ਦਿਖਾਈ ਦਿੱਤਾ। 5 ਜੂਨ 2025 ਦੀ ਡਿਲੀਵਰੀ ਵਾਲਾ ਸੋਨਾ 0.04 ਫੀਸਦੀ ਜਾਂ 39 ਰੁਪਏ ਦੀ ਗਿਰਾਵਟ ਨਾਲ 93,130 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੇਡ ਕਰਦਾ ਦਿਖਾਈ ਦਿੱਤਾ। 5 ਅਗਸਤ 2025 ਨੂੰ ਡਿਲੀਵਰ ਹੋਣ ਵਾਲਾ ਸੋਨਾ 0.09 ਫੀਸਦੀ ਜਾਂ 80 ਫੀਸਦੀ ਰੁਪਏ ਦੀ ਗਿਰਾਵਟ ਨਾਲ 93,864 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੇਡ ਕਰਦਾ ਦਿਖਾਈ ਦਿੱਤਾ।
ਐਮਸੀਐਕਸ ਐਕਸਚੇਂਜ ਉਤੇ ਸ਼ੁੱਕਰਵਾਰ ਨੂੰ 4 ਜੁਲਾਈ 2025 ਨੂੰ ਡਿਲੀਵਰੀ ਵਾਲੀ ਚਾਂਦੀ 0.06 ਫੀਸਦੀ ਜਾਂ 56 ਰੁਪਏ ਦੀ ਗਿਰਾਵਟ ਨਾਲ 95859 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਟ੍ਰੇਡ ਕਰਦੀ ਦਿਖਾਈ ਦਿੱਤੀ।