ਮੋਹਾਲੀ ਜ਼ਿਲ੍ਹੇ ’ਚੋਂ ਸਿਰਫ ਇਕ ਵਿਦਿਆਰਥਣ ਮੈਰਿਟ ’ਚ ਬਣਾ ਸਕੀ ਥਾਂ
ਮੋਹਾਲੀ, 16 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਐਲਾਨਿਆ ਨਤੀਜਾ 95.61 ਫੀਸਦੀ ਰਿਹਾ। 10ਵੀਂ ਕਲਾਸ ਦੇ ਰੈਗੁਲਰ 277746 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 265548 ਪਾਸ ਹੋਏ। ਨਤੀਜੇ ਵਿੱਚ ਲੜਕੀਆ ਮੋਹਰੀ ਰਹੀਆਂ। ਬੋਰਡ ਵੱਲੋਂ 300 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ। ਮੈਰਿਟ ਸੂਚੀ ਵਿੱਚ 256 ਲੜਕੀਆਂ ਨੇ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਮੁੰਡੇ ਸਿਰਫ 44 ਹੀ ਮੈਰਿਟ ਵਿੱਚ ਆਏ। ਲੁਧਿਆਣਾ ਜ਼ਿਲ੍ਹੇ ਦੇ ਸਪ ਤੋਂ ਜ਼ਿਆਦਾ 52 ਵਿਦਿਆਰਥੀ ਮੈਰਿਟ ਵਿੱਚ ਆਏ ਜਿਸ ਵਿਚੋਂ 11 ਮੁੰਡੇ ਅਤੇ 41 ਕੁੜੀਆਂ ਹਨ। ਸਭ ਤੋਂ ਘੱਟ ਮੋਹਾਲੀ ਜ਼ਿਲ੍ਹੇ ਦੇ ਮੈਰਿਟ ਵਿੱਚ ਆਏ ਸਿਰਫ ਇਕ ਲੜਕੀ।


