ਵਿਧਾਇਕਾ ਮਾਣੂੰਕੇ ਵੱਲੋਂ ਹਲਕੇ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ

Published on: May 17, 2025 6:14 pm

ਸਿੱਖਿਆ \ ਤਕਨਾਲੋਜੀ

ਸਿੱਖਿਆ ਦਾ ਮਿਆਰ ਉਚਾ ਚੁੱਕਣ ਅਤੇ ਸਕੂਲਾਂ ਵਿੱਚ ਸੁਖਾਵਾਂ ਮਹੌਲ ਸਿਰਜਣ ਲਈ ਇਕੱਠੇ ਹੋਵੋ – ਬੀਬੀ ਮਾਣੂੰਕੇ

ਜਗਰਾਉਂ: 17 ਮਈ, ਦੇਸ਼ ਕਲਿੱਕ ਬਿਓਰੋ

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਸਕੂਲਾਂ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ ਕੀਤੀ ਅਤੇ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉਚਾ ਚੁੱਕਣ ਅਤੇ ਤਣਾਅ ਭਰੇ ਸਕੂਲਾਂ ਵਿੱਚ ਸੁਖਾਵਾਂ ਮਹੌਲ ਸਿਰਜਣ ਲਈ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਕੰਮ ਕਰਨ ਲਈ ਕਿਹਾ ਅਤੇ ਉਹਨਾਂ ਵੱਲੋਂ ਅਧਿਆਪਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਅਧਿਆਪਕ ਸਮਾਜ ਦੀ ਸਿਰਜਣਾ ਕਰਦੇ ਹਨ ਅਤੇ ਬੱਚਿਆਂ ਦਾ ਭਵਿੱਖ ਬਨਾਉਣ ਲਈ ਰਾਹ ਦਿਸੇਰਾ ਬਣਦੇ ਹਨ, ਪਰੰਤੂ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਆਪਸੀ ਧੜੇਬੰਦੀ ਕਾਰਨ ਸਕੂਲਾਂ ਦਾ ਮਹੌਲ ਖਰਾਬ ਹੋ ਜਾਂਦਾ ਹੈ। ਇਸ ਲਈ ਏਕਾ ਉਸਾਰਕੇ ਅਜਿਹੇ ਸਕੂਲਾਂ ਦਾ ਮਹੌਲ ਸੁਖਾਵਾਂ ਬਨਾਉਣ ਦੀ ਬਹੁਤ ਲੋੜ ਹੈ, ਤਾਂ ਜੋ ਬੱਚਿਆਂ ਨੂੰ ਤਣਾਅ ਭਰੇ ਮਹੌਲ ਵਿੱਚੋਂ ਮੁਕਤ ਕਰਾਕੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਪ੍ਰਾਈਵੇਟ ਸਕੂਲਾਂ ਵਿੱਚ ਲਗਭਗ ਚੰਗੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਜਿੰਨਾਂ ਕੋਲ ਸਹੂਲਤਾਂ ਹੁੰਦੀਆ ਹਨ, ਪਰੰਤੂ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਮੱਧ-ਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਘੱਟ ਸਹੂਲਤਾਂ ਹੋਣ ਦੇ ਬਾਵਜੂਦ ਵੀ ਚੰਗੇ ਨੰਬਰ ਲੈ ਕੇ ਪੁਜੀਸ਼ਨਾਂ ਹਾਸਲ ਕਰਦੇ ਹਨ, ਜੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਦਾ ਪ੍ਰਗਟਾਵਾ ਕਰਦੇ ਹਨ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਮੌਕੇ ਸਕੂਲਾਂ ਵਾਲੇ ਗਰਾਂਟਾਂ ਨੂੰ ਤਰਸਦੇ ਰਹਿੰਦੇ ਸਨ, ਪਰੰਤੂ ਹੁਣ ਧੜਾਧੜ ਗਰਾਂਟਾਂ ਆ ਰਹੀਆਂ ਹਨ ਅਤੇ ਕਈ ਸਕੂਲਾਂ ਦੇ ਅਧਿਆਪਕ ਗਰਾਂਟਾਂ ਖਰਚਣ ਦੀ ਬਜਾਇ ਟਾਲ-ਮਟੋਲ ਕਰਦੇ ਹਨ ਅਤੇ ਬਹੁਤ ਸਾਰੇ ਸਕੂਲਾਂ ਵੱਲੋਂ ਸਰਕਾਰੀ ਗਰਾਂਟ ਪ੍ਰਾਪਤ ਕਰਨ ਲਈ ਗੂਗਲ ਸ਼ੀਟ ਹੀ ਨਹੀਂ ਭਰੀ ਗਈ। ਇਸ ਮਾਮਲੇ ਨੂੰ ਵਿਧਾਇਕਾ ਮਾਣੂੰਕੇ ਨੇ ਆੜੇ-ਹੱਥੀਂ ਲੈਂਦਿਆਂ ਆਖਿਆ ਕਿ ਸਰਕਾਰ ਵੱਲੋਂ ਸਕੂਲਾਂ ਲਈ ਪੈਸਾ ਬੱਚਿਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਉਹਨਾਂ ਦਾ ਸੁਨਹਿਰੀ ਭਵਿੱਖ ਬਨਾਉਣ ਭੇਜਿਆ ਜਾ ਰਿਹਾ ਹੈ। ਇਸ ਲਈ ਸਰਕਾਰੀ ਗਰਾਂਟਾ ਦੇ ਮਾਮਲੇ ਵਿੱਚ ਲਾ-ਪ੍ਰਵਾਹੀ ਵਰਤਣ ਵਾਲੇ ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣੂੰ ਕਰਵਾਇਆ ਜਾਵੇ ਅਤੇ ਇਤਿਹਾਸ ਦੀਆਂ ਨਾਮਵਰ ਸਖ਼ਸ਼ੀਅਤਾਂ ਬਾਰੇ ਲੇਖ ਲਿਖਣ ਅਤੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਬੱਚਿਆਂ ਦੀਆਂ ਸੂਖਮ ਕਲਾਵਾਂ ਤੇ ਹੁਨਰ ਨੂੰ ਪਹਿਚਾਣਕੇ ਅੱਗੇ ਲਿਆਂਦਾ ਜਾਵੇ ਤੇ ਦੂਜੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਮੋਹਰੀ ਬੱਚਿਆਂ ਨੂੰ ਮਾਣ-ਸਨਮਾਨ ਦਿੱਤਾ ਜਾਵੇ। ਇਸ ਮੌਕੇ ਉਹਨਾਂ ਆਖਿਆ ਕਿ ਜੇਕਰ ਕਿਸੇ ਸਕੂਲ ਵਿੱਚ ਐਜੂਕੇਸ਼ਨ ਪਾਰਕ, ਐਜੂਕੇਸ਼ਨ ਜਾਂ ਖੇਡ ਪਾਰਕ ਜਾਂ ਕੋਈ ਕਲਾਸ ਰੂਮ ਆਦਿ ਬਨਾਉਣ ਲਈ ਜਗ੍ਹਾ ਹੈ, ਤਾਂ ਉਸ ਸਬੰਧੀ ਮਤਾ ਪਾਕੇ ਕੇਸ ਭੇਜਿਆ ਜਾਵੇ, ਤਾਂ ਜੋ ਸਰਕਾਰ ਕੋਲੋਂ ਗਰਾਂਟ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਕੋਅਰਡੀਨੇਟਰ ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਪ੍ਰਿੰ:ਗੁਰਵਿੰਦਰਜੀਤ ਸਿੰਘ, ਪ੍ਰਿੰ:ਰੁਪਿੰਦਰ ਕੌਰ ਗਿੱਲ, ਪ੍ਰਿੰ:ਸਰਬਜੀਤ ਕੌਰ ਅਖਾੜਾ, ਪ੍ਰਿੰ:ਹਰਪ੍ਰੀਤ ਸਿੰਘ ਗਿੱਦੜਵਿੰਡੀ, ਮੁੱਖ ਅਧਿਆਪਕ ਰਾਕੇਸ਼ ਕੁਮਾਰ ਮਲਕ, ਪੂਜਾ ਵਰਮਾਂ ਕਾਉਂਕੇ ਕਲਾਂ, ਇੰਦਰਜੀਤ ਕੌਰ ਚੀਮਨਾਂ, ਨੀਤੂ ਗਗੜਾ, ਸਨਦੀਪ ਕੌਰ ਚੀਮਾਂ, ਦਲਜੀਤ ਕੌਰ ਕਾਉਂਕੇ ਕਲਾਂ, ਹਰਦੀਪ ਕੌਰ ਬਾਰਦੇਕੇ, ਪਰਮਜੀਤ ਦੁੱਗਲ, ਜਗਦੀਪ ਸਿੰਘ, ਕਮਲਜੀਤ ਕੁਮਾਰ, ਮੁਨੀਸ਼ ਕੁਮਾਰ, ਤਲਜਿੰਦਰ ਸਿੰਘ, ਨਰੇਸ਼ ਕੁਮਾਰ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਸੁਮਨਦੀਪ, ਅਮਰਦੀਪ ਕੌਰ, ਜਯੋਤੀ, ਸਤਵੀਰ ਕੌਰ, ਦਵਿੰਦਰ ਸਿੰਘ, ਜਗਰੂਪ ਸਿੰਘ ਚੀਮਾਂ, ਕਮਲਦੀਪ ਸਿੰਘ, ਬਲਜੀਤ ਸਿੰਘ ਬਾਵਾ, ਕੰਵਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਚਰਨਜੀਤ ਸਿੰਘ, ਅਮਰਦੀਪ ਕੁਮਾਰ, ਕੁਲਦੀਪ ਸਿੰਘ ਚਕਰ, ਜਤਿੰਦਰ ਸਿੰਘ ਸਹੋਤਾ ਆਦਿ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।