ਜੰਮੂ: 17 ਮਈ, ਦੇਸ਼ ਕਲਿੱਕ ਬਿਓਰੋ
ਦੋ ਡਾਕਟਰਾਂ ਨੂੰ ਕੇਦਾਰਨਾਥ ਧਾਮ ਲੈ ਜਾ ਰਹੀ ਇੱਕ ਏਅਰ ਐਂਬੂਲੈਂਸ ਕੇਦਾਰਨਾਥ ਹੈਲੀਪੈਡ ‘ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਹੈਲੀਕਾਪਟਰ ਨੇ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਕਾਰਨ ਜਹਾਜ਼ ਦਾ ਪਿਛਲਾ ਹਿੱਸਾ ਟੁੱਟ ਗਿਆ ਅਤੇ ਐਂਬੂਲੈਂਸ ਦੇ ਦੋ ਟੁਕੜੇ ਹੋ ਗਏ। ਪਰ ਗਨੀਮਤ ਇਹ ਰਹੀ ਕਿ ਪਾਇਲਟ ਸਮੇਤ ਤਿੰਨੋ ਯਾਤਰੀ ਸੁਰੱਖਿਅਤ ਹਨ । ਪਾਇਲਟ ਦੀ ਹੁਸ਼ਿਆਰੀ ਕਾਰਨ ਵੱਡਾ ਨੁਕਸਾਨ ਹੋਣੋ ਬਚਾਅ ਰਹਿ ਗਿਆ ਕਾਰਨ ਜਹਾਜ਼ ਵਿੱਚ ਸਵਾਰ ਦੋਵੇਂ ਡਾਕਟਰ ਸੁਰੱਖਿਅਤ ਰਹੇ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੈਲੀਕਾਪਟਰ ਏਮਜ਼ ਦਾ ਦੱਸਿਆ ਜਾ ਰਿਹਾ ਹੈ, ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਏਮਜ਼ ਰਿਸ਼ੀਕੇਸ਼ ਦੀ ਹੈਲੀਕਾਪਟਰ ਐਂਬੂਲੈਂਸ ਸ਼ਨੀਵਾਰ ਨੂੰ ਕੇਦਾਰਨਾਥ ਵਿੱਚ ਲੈਂਡਿੰਗ ਕਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਕਿਉਂਕਿ ਇਸਦੇ ਪਿਛਲੇ ਹਿੱਸੇ ਨੂੰ ਹਵਾ ਵਿੱਚ ਨੁਕਸਾਨ ਪਹੁੰਚਿਆ ਸੀ। ਗੜ੍ਹਵਾਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਦੇ ਅਨੁਸਾਰ, ਜਹਾਜ਼ ਵਿੱਚ ਸਵਾਰ ਸਾਰੇ ਪੰਜ ਲੋਕ ਸੁਰੱਖਿਅਤ ਹਨ। ਇਹ ਘਟਨਾ ਇੱਕ ਮੈਡੀਕਲ ਐਮਰਜੈਂਸੀ ਮਿਸ਼ਨ ਦੌਰਾਨ ਵਾਪਰੀ। ਅਧਿਕਾਰੀਆਂ ਨੇ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਾਕਟਰਾਂ ਨੂੰ ਲਿਜਾ ਰਹੀ ਏਅਰ ਐਂਬੂਲੈਂਸ ਕੇਦਾਰਨਾਥ ਹੈਲੀਪੈਡ ‘ਤੇ ਹਾਦਸੇ ਦਾ ਸ਼ਿਕਾਰ
Published on: May 17, 2025 1:02 pm