ਬਟਾਲਾ, 17 ਮਈ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਰਿੰਪਲ ਗਰੁੱਪ ਵੱਲੋਂ ਬਣਾਈ ਗਏ ਸ਼ਰਾਬ ਦੇ ਨਵੇਂ ਠੇਕੇ ਦੇ ਬਾਹਰ ਬਦਮਾਸ਼ਾਂ ਵੱਲੋਂ ਹੱਥਗੋਲਾ ਸੁੱਟਿਆ ਗਿਆ। ਖੁਸ਼ਕਿਸਮਤੀ ਨਾਲ, ਉਕਤ ਗ੍ਰਨੇਡ ਫਟਿਆ ਨਹੀਂ ਅਤੇ ਪੁਲਿਸ ਨੇ ਇਸਨੂੰ ਬਰਾਮਦ ਕਰ ਲਿਆ। ਇਹ ਗ੍ਰਨੇਡ ਪੁਲਿਸ ਨੇ ਬਟਾਲਾ ਦੇ ਫੋਕਲ ਪੁਆਇੰਟ ‘ਤੇ ਸਥਿਤ ਰਿੰਪਲ ਗਰੁੱਪ ਕੰਟਰੈਕਟ ਦੇ ਨਵੇਂ ਠੇਕੇ ਦੇ ਗੇਟ ਦੇ ਸਾਹਮਣੇ ਬਰਾਮਦ ਕੀਤਾ।
ਜਿਕਰਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ੀ ਖਾਲਿਸਤਾਨੀ ਅੱਤਵਾਦੀ ਮਨੂ ਅਗਵਾਨ ਅਤੇ ਗੋਪੀ ਨਵਨਸ਼ਹਿਰੀਅਨ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਵੀ ਜਾਰੀ ਕੀਤੀ ਗਈ ਹੈ। ਜੋ ਪੁਲਿਸ ਤੱਕ ਪਹੁੰਚ ਗਈ ਹੈ। ਉਕਤ ਪੋਸਟ ਦੇ ਆਧਾਰ ‘ਤੇ, ਪੁਲਿਸ ਨੇ ਠੇਕੇਦਾਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ‘ਚ ਸ਼ਰਾਬ ਦੇ ਨਵੇਂ ਠੇਕੇ ਅੱਗੇ ਸੁਟਿਆ ਹੈਂਡ ਗਰਨੇਡ
Published on: May 17, 2025 2:04 pm