HBSE 10th result: ਹਰਿਆਣਾ ਸਕੂਲ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ

Published on: May 17, 2025 2:31 pm

ਸਿੱਖਿਆ \ ਤਕਨਾਲੋਜੀ

ਚੰਡੀਗੜ੍ਹ: 17 ਮਈ, ਦੇਸ਼ ਕਲਿੱਕ ਬਿਓਰੋ

HBSE 10th result: ਹਰਿਆਣਾ ਬੋਰਡ ਆਫ ਸਕੂਲ ਐਜੂਕੇਸ਼ਨ ਵੱਲੋਂ 10ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਕੁੱਲ 92.49% ਬੱਚੇ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦਾ ਪਾਸ ਨਤੀਜਾ 89.30 ਫੀਸਦੀ ਰਿਹਾ, ਜਦਕਿ ਪ੍ਰਾਈਵੇਟ ਸਕੂਲਾਂ ਦਾ ਨਤੀਜਾ 96.28 ਫੀਸਦੀ ਰਿਹਾ। ਨਤੀਜੇ ਵਿੱਚ ਰੇਵਾੜੀ ਪਹਿਲੇ, ਚਰਖੀ ਦਾਦਰੀ ਦੂਜੇ ਅਤੇ ਮਹਿੰਦਰਗੜ੍ਹ ਤੀਜੇ ਸਥਾਨ ’ਤੇ ਰਿਹਾ।

HBSE 10th result: ਬੋਰਡ ਦੇ ਪ੍ਰਧਾਨ ਪਵਨ ਕੁਮਾਰ ਸ਼ਰਮਾ, ਮੀਤ ਪ੍ਰਧਾਨ ਸਤੀਸ਼ ਕੁਮਾਰ ਅਤੇ ਸਕੱਤਰ ਡਾਕਟਰ ਮਨੀਸ਼ ਨਾਗਪਾਲ ਨੇ ਭਿਵਾਨੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। 10ਵੀਂ ਜਮਾਤ ਵਿੱਚ ਕੁੱਲ 2 ਲੱਖ 77 ਹਜ਼ਾਰ 460 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਾਰ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਿੱਚ ਹਿਸਾਰ ਤੋਂ ਰੋਹਿਤ, ਅੰਬਾਲਾ ਤੋਂ ਮਾਹੀ, ਝੱਜਰ ਤੋਂ ਰੋਮਾ ਅਤੇ ਝੱਜਰ ਤੋਂ ਤਾਨਿਆ ਸ਼ਾਮਲ ਹਨ। ਇਹ ਚਾਰੇ 497 ਅੰਕ ਲੈ ਕੇ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੇ ਹਨ। ਜਦ ਕਿ 496 ਅੰਕ ਲੈ ਕੇ ਤਿੰਨ ਵਿਦਿਆਰਥੀ ਦੂਜੇ ਨੰਬਰ ‘ਤੇ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।