ਅੰਧਵਿਸ਼ਵਾਸ : ਸਰਕਾਰੀ ਮੁਲਾਜ਼ਮਾਂ ਨੂੰ ਚਾੜ੍ਹਿਆ ਫੁਰਮਾਨ, ਭਗਵਾਨ ਨੂੰ ਚੌਲ ਚੜ੍ਹਾਉਣ ਲਈ ਦੋ ਦੋ ਮੁੱਠੀ ਘਰੋਂ ਲੈ ਕੇ ਆਓ

Published on: May 17, 2025 2:21 pm

ਰਾਸ਼ਟਰੀ

ਨਵੀਂ ਦਿੱਲੀ, 17 ਮਈ, ਦੇਸ਼ ਕਲਿੱਕ ਬਿਓਰੋ :

ਸਾਇੰਸ ਦੇ ਯੁੱਗ ਵਿੱਚ ਪੜ੍ਹੇ ਲਿਖੇ ਵੀ ਅਜੇ ਤੱਕ ਅੰਧਵਿਸ਼ਵਾਸ ਵਿਚੋਂ ਨਹੀਂ ਨਿਕਲ ਸਕੇ। ਅੰਧਵਿਸ਼ਵਾਸ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਰਕਾਰੀ ਦਫ਼ਤਰ ਵਿੱਚ ਗੁਆਚੇ ਇਕ ਰਜਿਸਟਰ ਨੂੰ ਲੱਭਣ ਲਈ ਇਹ ਹੁਕਮ ਚੜ੍ਹਾਅ ਦਿੱਤਾ ਕਿ ਸਾਰੇ ਮੁਲਾਜ਼ਮ ਦੋ ਮੁੱਠੀ ਮੁੱਠੀ ਚੌਲ ਦਫ਼ਤਰ ਲੈ ਕੇ ਆਉਣ। ਇਹ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਹੈ। ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਵਿੱਚ ਲੋਕ ਨਿਰਮਾਣ ਵਿਭਾਗ ਦੇ ਰਾਸ਼ਟਰੀ ਰਾਜਗਾਰਡ ਖੰਡ ਦਫ਼ਤਰ ਦੇ ਇੰਜਨੀਅਰ ਵੱਲੋਂ ਫੁਰਮਾਨ ਜਾਰੀ ਕੀਤਾ ਹੈ। ਇਸ ਹੁਕਮ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੇ ਹਨ। ਅੰਧਵਿਸ਼ਵਾਸੀ ਇੰਜਨੀਅਰ ਆਸ਼ੂਤੋਸ਼ ਕੁਮਾਰ ਨੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਸ਼ਨੀਵਾਰ ਨੂੰ ਆਪਣੇ ਘਰੋਂ ਦਫ਼ਤਰ ਆਉਂਦੇ ਸਮੇਂ ਦੋ-ਦੋ ਮੁੱਠੀ ਚਾਵਲ ਲਿਆਉਣ ਲਈ ਕਿਹਾ ਗਿਆ ਹੈ। ਇਹ ਚੌਲ ਦੇਵਤੇ ਨੂੰ ਅਰਪਿਤ ਕੀਤੇ ਜਾਣਗੇ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਲਾਕ ਵਿੱਚ ਕੰਮ ਕਰਦੇ ਉਚ ਸਹਾਇਕ ਇੰਜਨੀਅਰ ਜੈ ਪ੍ਰਕਾਸ਼ ਦੀ ਸਰਵਿਸ ਬੁੱਕ ਗੁਆਚ ਗਈ। ਕਾਫੀ ਭਾਲਣ ਤੋਂ ਬਾਅਦ ਵੀ ਇਹ ਨਹੀਂ ਮਿਲੀ, ਜਿਸ ਕਾਰਨ ਅੰਧਵਿਸ਼ਵਾਸੀ ਸਹਾਇਕ ਤੇ ਜੈ ਪ੍ਰਕਾਸ਼ ਦੋਵੇਂ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਸਨ।

ਇਸ ਦੌਰਾਨ ਅੰਧਵਿਸ਼ਵਾਸੀ ਇੰਜਨੀਅਰ ਨੇ ਅਨੌਖਾ ਸੁਝਾਅ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੇ ਆਪਣੇ ਘਰ ਤੋਂ ਦੋ-ਦੋ ਮੁੱਠੀ ਚਾਵਲ ਲੈ ਕੇ ਆਉਣ ਜੋ ਦੇਵਤੇ ਨੂੰ ਅਰਪਿਤ ਕੀਤੇ ਜਾਣੇ। ਇਸ ਨਾਲ ਗੁੰਮ ਸਰਵਿਸ ਬੁੱਦ ਦੀ ਸਮੱਸਿਆ ਦਾ ਹੱਲ ਨਿਕਲ ਸਕੇ। ਪੱਤਰ ਵਿੱਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਨੀਵਾਰ ਵਾਲੇ ਦਿਨ ਦੋ ਦੋ ਮੁੱਠੀ ਚਾਵਲ ਲੈ ਕੇ ਹੋਣ ਲਈ ਕਿਹਾ ਗਿਆ।

ਵਿਭਾਗ ਦੇ ਮੁੱਖ ਇੰਜਨੀਅਰ ਰਾਜੇਸ਼ ਚੰਦ ਨੇ ਅੰਧਵਿਸ਼ਵਾਸੀ ਇੰਜਨੀਅਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਸਬੰਧੀ ਜਵਾਬ ਮੰਗਿਆ ਹੈ। ਉਨ੍ਹਾਂ ਨੂੰ ਤਿੰਨ ਦਿਨ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।