ਸਲੇਮਪੁਰ ਸਕੂਲ ਦਾ 10ਵੀਂ /12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਸਿੱਖਿਆ \ ਤਕਨਾਲੋਜੀ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਮਈ ਭਟੋਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਦਾ 10ਵੀਂ /12ਵੀਂ ਦਾ ਨਤੀਜਾ  100 ਪ੍ਰਤੀਸ਼ਤ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਪਵਨ ਕੁਮਾਰ  ਨੇ ਦੱਸਿਆ ਕਿ  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਕੀਤੇ ਗਏ 12ਵੀਂ ਤੇ 10ਵੀਂ ਦੇ ਨਤੀਜੇ  ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਦੇ ਵਿਦਿਆਰਥੀਆਂ ਦਾ  ਨਤੀਜਾ 100%  ਰਿਹਾ । ਉਨਾ ਦੱਸਿਆ ਕਿ 12ਵੀਂ ਵਿੱਚੋਂ  ਸੋਨਪ੍ਰੀਤ ਕੌਰ 452 ( 90%  ) ਅੰਕਾਂ ਨਾਲ ਪਹਿਲਾ ਸਥਾਨ,  ਸੁਖਦੀਪ ਸਿੰਘ 446 ( 89% ) ਅੰਕਾਂ ਨਾਲ ਦੂਸਰਾ ਸਥਾਨ ਤੇ ਕੇਸਵ ਕੁਮਾਰ ਨੇ  427  86% ਅੰਕਾਂ ਨਾਲ ਤੀਸਰਾ ਸਥਾਨ  ਹਾਸਿਲ ਕੀਤਾ ਹੈ। ਉਨਾ ਦੱਸਿਆ ਕਿ ਇਸੇ ਤਰ੍ਹਾਂ ਦਸਵੀ ਵਿੱਚੋਂ ਭਵਨਦੀਪ ਕੌਰ  ਨੇ 615 ( 94.16%) ਅੰਕ ਲੈਕੇ ਪਹਿਲਾ ਸਥਾਨ ਨਵਨੀਤ ਕੌਰ ਨੇ 586 ( 90.15%) ਨਾਲ ਦੂਸਰਾ ਸਥਾਨ ਤੇ ਦਲਜੀਤ ਸਿੰਘ ਨੇ 582 ( 90%) ਅੰਕ ਲੈਕੇ  ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਪੰਜਾਬੀ ਮਾਸਟਰ ਕੁਲਤਾਰ ਸਿੰਘ ਨੇ ਦੱਸਿਆ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਬਾਰਵੀ ਦੇ 27 ਤੇ ਦਸਵੀ ਦੇ 19 ਵਿਦਿਆਰਥੀ ਪਾਸ ਹੋਏ ਹਨ ਜ਼ਿਆਦਾਤਰ ਵਿਦਿਆਰਥੀ 80% ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ ਚੇਅਰਮੈਨ ਤੇ ਮੈਬਰਾਂ ਵੱਲੋ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਪ੍ਰਿੰਸੀਪਲ ਤੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ ਗਈ ਇਸ ਮੌਕੇ ਲੈਕਚਰਾਰ ਸੰਜੀਵ ਅੱਤਰੀ, ਸੁਮਨਦੀਪ ਕੌਰ, ਹਰਪ੍ਰੀਤ ਕੌਰ, ਹਰਿੰਦਰ ਕੌਰ, ਅਨੁਰਾਧਾ, ਦੀਪਿਕਾ ਗੋਇਲ, ਮਾਧੁਰੀ ਮਿੱਤਲ,ਰਮਨਪ੍ਰੀਤ ਕੌਰ, ਗੁਰਿੰਦਰ ਕੌਰ ,ਨਰਿੰਦਰ ਕੌਰ , ਸਿਮਰਨਜੋਤ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ, ਕਰਮ ਸਿੰਘ, ਜਗਤਾਰ ਸਿੰਘ, ਕਮਲਜੀਤ ਕੌਰ , ਕੁਲਵੰਤ ਕੌਰ ਆਦਿ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।