ਸ੍ਰੀ ਚਮਕੌਰ ਸਾਹਿਬ ਮੋਰਿੰਡਾ 18 ਮਈ ਭਟੋਆ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਪਿੰਡ ਗਧਰਾਮ ਕਲਾਂ(ਚਮਕੌਰ ਸਾਹਿਬ) ਵਿਖੇ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ ਦੇ ਘਰ ਪਹੁੰਚੇ ਅਤੇ ਇਸ ਦੌਰਾਨ ਉਨਾ ਨੇ ਪਿਛਲੇ ਖਾੜਕੂ ਸੰਘਰਸ਼ ਦੌਰਾਨ ਅਹਿਮ ਯੋਗਦਾਨ ਪਾਉਣ ਵਾਲੇ ਮਾਤਾ ਤੇਜ ਕੌਰ ਗਧਰਾਮ, ਪ੍ਰਧਾਨ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਰੂਪਨਗਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਵਰਣਨਯੋਗ ਹੈ ਕਿ ਮਾਤਾ ਤੇਜ ਕੌਰ ਦੀ ਧੀ ਮਨਜੀਤ ਕੋਰ ਤੇ ਉਹਨਾਂ ਦੇ ਪਤੀ ਰਵਿੰਦਰਜੀਤ ਸਿੰਘ ਟੈਣੀ ਨੂੰ ਖੰਨੇ ਪੁਲਿਸ ਮੁਕਾਬਲੇ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਨਾ ਦੇ ਪੁੱਤਰ ਜਸਵੀਰ ਸਿੰਘ ਦਾ ਪਿੰਡ ਕਲੌਦੀ ਵਿਖੇ ਮੁਕਾਬਲਾ ਹੋ ਗਿਆ ਸੀ ਤੇ ਭਤੀਜੇ ਮੁਖਤਿਆਰ ਸਿੰਘ ਨੂੰ ਲੁਧਿਆਣਾ ਪੁਲਿਸ ਨੇ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਸੀ ਜਿਸ ਦਾ ਅਜ ਤੱਕ ਵੀ ਪਤਾ ਨਹੀ ਲਗਿਆ । ਜਦਕਿ
ਮਾਤਾ ਤੇਜ ਕੌਰ, ਉਨਾ ਦੀ ਭੈਣ ਪਾਲ ਕੌਰ ਅਤੇ ਮਨਜੀਤ ਕੌਰ ਦੀ ਛੋਟੀ ਭੈਣ ਰਘਵੀਰ ਕੌਰ ਵੀ ਤਕਰੀਬਨ 13-14 ਸਾਲ ਘਰ ਤੋ ਭਗੌੜੇ ਰਹੇ ।
ਇਸ ਮੋਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਪ੍ਣਾਮ ਕੀਤਾ ਤੇ ਕਿਹਾ ਕੌਮ ਨੂੰ ਉਹਨਾਂ ਦੀ ਕੁਰਬਾਨੀ ਤੇ ਮਾਣ ਹੈ, ਤੇ ਕੌਮ ਹਮੇਸ਼ਾ ਸ਼ਹੀਦ ਪਰਿਵਾਰ ਨਾਲ ਹੈ।
ਇਸ ਮੌਕੇ ਬੀਕੇਯੂ ਖੋਸਾ ਦੇ ਮੋਹਾਲੀ ਜਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਧਾਲੀਵਾਲ ਤੇ ਉਨਾਂ ਦੇ ਧਰਮ ਪਤਨੀ ਅਮਨਦੀਪ ਕੌਰ ਜਿਲ੍ਹਾ ਰੋਪੜ ਪ੍ਰਧਾਨ ਜਸਪ੍ਰੀਤ ਸਿੰਘ ਸ਼ਹੀਦ ਪਰਿਵਾਰ ਵਿੱਚੋਂ ਪਰਿਵਾਰਕ ਮੈਬਰ ਮਾਤਾ ਪਾਲ ਕੌਰ , ਮਾਤਾ ਤੇਜ ਕੌਰ , ਜੁਝਾਰ ਸਿੰਘ ਦਲਵੀਰ ਸਿੰਘ ,ਗੁਰਮੇਲ ਸਿੰਘ, ਗੁਰਪ੍ਰੀਤ ਕੌਰ ,ਪਰਮਿੰਦਰ ਕੌਰ ਤੇ ਆਦਿ ਹਾਜਰ ਸਨ।