ਅਮਰੀਕਾ ‘ਚ ਆਏ ਭਿਆਨਕ ਤੂਫ਼ਾਨ ਕਾਰਨ 21 ਲੋਕਾਂ ਦੀ ਮੌਤ

Published on: May 18, 2025 7:11 am

ਕੌਮਾਂਤਰੀ


ਵਾਸਿੰਗਟਨ, 18 ਮਈ, ਦੇਸ਼ ਕਲਿਕ ਬਿਊਰੋ :
ਅਮਰੀਕਾ ਵਿੱਚ ਆਏ ਭਿਆਨਕ ਤੂਫ਼ਾਨ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਇਸਦਾ ਸਭ ਤੋਂ ਵੱਧ ਪ੍ਰਭਾਵ ਸੱਤ ਰਾਜਾਂ ਵਿੱਚ ਪਿਆ ਹੈ, ਜਿਨ੍ਹਾਂ ਵਿੱਚ ਮਿਸੂਰੀ ਅਤੇ ਦੱਖਣ-ਪੂਰਬੀ ਕੈਂਟਕੀ ਸ਼ਾਮਲ ਹਨ। ਪਿਛਲੇ 48 ਘੰਟਿਆਂ ਵਿੱਚ 21 ਮੌਤਾਂ ਵਿੱਚੋਂ 14 ਕੈਂਟਕੀ ਵਿੱਚ ਹੋਈਆਂ ਜਦੋਂ ਕਿ 7 ਮੌਤਾਂ ਮਿਸੂਰੀ ਵਿੱਚ ਹੋਈਆਂ।
ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। Poweroutage.us ਦੇ ਅਨੁਸਾਰ, ਸ਼ਨੀਵਾਰ ਸਵੇਰ ਤੱਕ, 12 ਰਾਜਾਂ ਵਿੱਚ ਲਗਭਗ 6.60 ਲੱਖ ਘਰਾਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ ਸੀ।
ਤੂਫਾਨ ਦੌਰਾਨ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਕਈ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਹਵਾ ਵਿੱਚ ਉੱਡ ਗਈਆਂ ਹਨ। ਸ਼ਹਿਰ ਮਲਬੇ ਵਿੱਚ ਬਦਲ ਗਏ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।