ਨਵੀਂ ਦਿੱਲੀ, 19 ਮਈ, ਦੇਸ਼ ਕਲਿੱਕ ਬਿਓਰੋ :
ਪਿਛਲੇ ਹਫਤੇ ਲਗਾਤਾਰ ਕਈ ਦਿਨ ਸੋਨੇ ਦੇ ਭਾਅ ਵਿੱਚ ਆਈ ਗਿਰਾਵਟ ਤੋਂ ਬਾਅਦ ਅੱਜ ਸੋਨੇ ਵਿੱਚ ਤੇਜੀ ਦਿਖਾਈ ਦਿੱਤੀ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ। ਸੋਮਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਵਿੱਚ ਸੋਨੇ ਦੇ ਭਾਅ ਵਿੱਚ ਵਾਧਾ ਹੋਇਆ ਹੈ। ਅੱਜ ਸੋਨੇ ਦੀਆਂ ਕੀਮਤਾਂ ਵਿੱਚ 1 ਫੀਸਦੀ ਵਾਧਾ ਦਰਜ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ ਭਾਵ ਐਮਸੀਐਕਸ ਉਤੇ ਸੋਨਾ 5 ਜੂਨ ਅਨੁਬੰਧ ਸਵੇਰੇ 9.10 ਵਜੇ ਦੇ ਕਰੀਬ 0.95 ਫੀਸਦੀ ਵਧਕੇ 93,317 ਰੁਪਏ ਪ੍ਰਤੀ 10 ਗ੍ਰਾਮ ਉਤੇ ਵਪਾਰ ਕਰ ਰਿਹਾ ਸੀ। ਇਸ ਤੋਂ ਬਾਅਦ ਸਵੇਰੇ 10 ਵਜ ਕੇ 46 ਮਿੰਟ ਉਤੇ ਸੋਨੇ ਦਾ ਭਾਅ 0.85 ਫੀਸਦੀ ਦੇ ਵਾਧੇ ਨਾਲ 93230 ਰੁਪਏ ਪ੍ਰਤੀ 10 ਗ੍ਰਾਮ ਉਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਚਾਂਦੀ ਦੇ ਭਾਅ ਵਿੱਚ 0.41 ਫੀਸਦੀ ਦਾ ਵਾਧਾ ਹੋਣ ਨਾਲ 95,712 ਰੁਪਏ ਪ੍ਰਤੀ ਕਿਲੋਗ੍ਰਾਮ ਸੀ।