ਅੱਜ ਦਾ ਇਤਿਹਾਸ

ਰਾਸ਼ਟਰੀ


19 ਮਈ 2007 ਨੂੰ ਭਾਰਤੀ ਮੂਲ ਦੇ ਮਲੇਸ਼ੀਆਈ ਉਦਯੋਗਪਤੀ ਟੀ. ਰਵੀਚੰਦਰਨ ਨੇ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਸੀ
ਚੰਡੀਗੜ੍ਹ, 19 ਮਈ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 19 ਮਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 19 ਮਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 2008 ਵਿੱਚ ਅੱਜ ਦੇ ਦਿਨ, ਭਾਰਤ ਅਤੇ ਚੀਨ ਵਿਚਕਾਰ ਵਪਾਰ ਮੁੜ ਸ਼ੁਰੂ ਹੋਇਆ ਸੀ।
  • 19 ਮਈ 2007 ਨੂੰ ਭਾਰਤੀ ਮੂਲ ਦੇ ਮਲੇਸ਼ੀਆਈ ਉਦਯੋਗਪਤੀ ਟੀ. ਰਵੀਚੰਦਰਨ ਨੇ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ ਸੀ।
  • 1950 ਵਿੱਚ ਅੱਜ ਦੇ ਦਿਨ ਮਿਸਰ ਨੇ ਇਜ਼ਰਾਈਲੀ ਜਹਾਜ਼ਾਂ ਲਈ ਸੁਏਜ਼ ਨਹਿਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
  • 19 ਮਈ, 1936 ਨੂੰ ਬ੍ਰਿਟਿਸ਼ ਖੋਜੀ ਰੌਬਰਟ ਡਿਚਨ ਵਾਟ ਨੇ ਰਾਡਾਰ ਬਣਾਇਆ ਸੀ ਤੇ ਇਹ ਸਿਸਟਮ ਪਹਿਲੀ ਵਾਰ ਬ੍ਰਿਟੇਨ ਦੇ ਇੱਕ ਹਵਾਈ ਅੱਡੇ ‘ਤੇ ਸਥਾਪਿਤ ਕੀਤਾ ਗਿਆ ਸੀ।
  • 1885 ਵਿੱਚ ਅੱਜ ਦੇ ਦਿਨ, ਜਰਮਨ ਚਾਂਸਲਰ ਬਿਸਫਾਰਕ ਨੇ ਅਫਰੀਕੀ ਦੇਸ਼ਾਂ ਕੈਮਰੂਨ ਅਤੇ ਟੋਂਗੋਲੈਂਡ ‘ਤੇ ਕਬਜ਼ਾ ਕਰ ਲਿਆ ਸੀ।
  • 19 ਮਈ 1848 ਨੂੰ ਦੁਨੀਆ ਦਾ ਪਹਿਲਾ ਡਿਪਾਰਟਮੈਂਟਲ ਸਟੋਰ ਖੋਲ੍ਹਿਆ ਗਿਆ ਸੀ।
  • ਅੱਜ ਦੇ ਦਿਨ 1542 ਵਿੱਚ, ਬਰਮਾ ਦੇ ਪ੍ਰੋਮ ਰਾਜ, ਟੌਂਗੂ ਰਾਜਵੰਸ਼ ਨੂੰ ਜਿੱਤਿਆ ਗਿਆ ਸੀ।
  • 19 ਮਈ 1521 ਨੂੰ ਓਟੋਮਨ ਫੌਜ ਨੇ ਇੱਕ ਭਿਆਨਕ ਲੜਾਈ ਤੋਂ ਬਾਅਦ ਬਾਲਕਨ ਪ੍ਰਾਇਦੀਪ ਵਿੱਚ ਯੂਗੋਸਲਾਵੀਆ ਦੀ ਰਾਜਧਾਨੀ ਬੇਲਗ੍ਰੇਡ ‘ਤੇ ਕਬਜ਼ਾ ਕਰ ਲਿਆ।
  • ਅੱਜ ਦੇ ਦਿਨ 1934 ਵਿੱਚ, ਅੰਗਰੇਜ਼ੀ ਭਾਸ਼ਾ ਦੇ ਪ੍ਰਸਿੱਧ ਭਾਰਤੀ ਲੇਖਕ ਰਸਕਿਨ ਬਾਂਡ ਦਾ ਜਨਮ ਹੋਇਆ ਸੀ।
  • 19 ਮਈ 1913 ਨੂੰ ਦੇਸ਼ ਦੇ ਛੇਵੇਂ ਰਾਸ਼ਟਰਪਤੀ ਨੀਲਮ ਸੰਜੀਵ ਰੈੱਡੀ ਦਾ ਜਨਮ ਹੋਇਆ ਸੀ।
  • ਨੱਥੂਰਾਮ ਗੋਡਸੇ ਦਾ ਜਨਮ 19 ਮਈ 1910 ਨੂੰ ਹੋਇਆ ਸੀ ਅਤੇ ਉਸਦਾ ਨਾਮ ਇਤਿਹਾਸ ‘ਚ ਮਹਾਤਮਾ ਗਾਂਧੀ ਦੇ ਕਾਤਲ ਵਜੋਂ ਦਰਜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।